Thursday, 16 October 2014

ਭਗਤ ਕਬੀਰ ਜੀ

ਭਗਤ ਕਬੀਰ ਜੀ

ਕਬੀਰ ਜੀ ਦੀਆ ਸਾਰੀਆ ਹੀ ਰਚਨਾਵਾ ਸਿੱਖ ਧਰਮ ਦੇ ਮਹਾਨ ਗੁਰੂਆ ਅਤੇ ਭਗਤਾ ਵਾਲੇ ਭਾਗ ਵਿੱਚ ਜੋੜ ਦਿੱਤੀਆ ਗਈਆ ਹਨ ਜੀ । ਆਪ ਜੀ ਭਗਤ ਕਬੀਰ ਜੀ ਦੀਆ ਸਾਰੀਆ ਹੀ ਰਚਨਾਵਾ  ਸਿੱਖ ਧਰਮ ਦੇ  ਮਹਾਨ ਗੁਰੂਆਂ ਅਤੇ ਭਗਤਾ ਵਾਲੇ ਭਾਗ ਵਿੱਚੋ ਕਬੀਰ ਜੀ ਦੇ ਨਾਮ ਨੂੰ ਚੁਣ ਕੇ ਪੜ ਸਕਦੇ ਹੋ ਜੀ
ਅਸੀ ਆਪ ਜੀ ਤੋ ਆਸ ਕਰਦੇ ਹਾ ਕੀ ਅਸੀ ਜਿਹੜੀਆ ਵੀ ਰਚਨਾਵਾ ਆਪਣੇ ਇਸ ਮਾਧਿਅਮ ਰਾਹੀ ਆਪ ਜੀ ਲਈ ਪ੍ਰਕਾਸ਼ਿਤ ਕਰ ਰਹੇ ਹਾ ਆਪ ਜੀ ਇਨ੍ਹਾਂ ਨੂੰ ਜਰੂਰ ਪੜੋਗੇ ਅਤੇ ਆਪਣੇ ਸੁੱਭ ਵਿਚਾਰ  ਸਾਡੇ ਨਾਲ ਜਰੂਰ ਸਾਝੇ ਕਰੋਗੇ ਜੀ।

Tuesday, 14 October 2014

ਹੀਰਾ ਸਿੰਘ ਦਰਦ

ਹੀਰਾ ਸਿੰਘ ਦਰਦ

ਹੀਰਾ ਸਿੰਘ ਦਰਦ (੩੦ ਸਿਤੰਬਰ ੧੮੮੯-੨੨ ਜੂਨ ੧੯੬੫) ਦਾ ਜਨਮ ਪਿੰਡ ਘਘਰੋਟ ਜਿਲ੍ਹਾ ਰਾਵਲਪਿੰਡੀ (ਹੁਣ ਪਾਕਿਸਤਾਨ) ਵਿਚ ਹੋਇਆ ਉਨ੍ਹਾਂ ਦੇ ਪਰਿਵਾਰ ਦਾ ਸੰਬੰਧ ਪੁੰਛ ਦੇ ਕਸ਼ਮੀਰੀ ਪੰਡਿਤਾਂ ਦੇ ਪਰਿਵਾਰ ਨਾਲ ਸੀ ਜਿਸ ਨੇ ਪੋਠੋਹਾਰ ਕੇ ਸਿੱਖੀ ਤੌਰ ਤਰੀਕੇ ਅਪਣਾ ਲਏ ਉਹ ਅਖ਼ਬਾਰ ਨਵੀਸ ਅਤੇ ਲੇਖਕ ਸਨ ਉਨ੍ਹਾਂ ਨੇ ਜਵਾਨੀ ਵਿਚ ਪੈਰ ਪਾਉਂਦਿਆਂ ਹੀ ਧਾਰਮਿਕ ਅਤੇ ਦੇਸ਼ ਭਗਤੀ ਵਾਲੀ ਕਾਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਉਹ ਦੇਸ਼ ਦੀ ਆਜ਼ਾਦੀ ਲਈ ਕਈ ਵਾਰ ਜੇਲ੍ਹ ਵੀ ਗਏ

Monday, 13 October 2014

ਅੈਸ.ਐਸ ਚਰਨ ਸਿੰਘ ਸ਼ਹੀਦ

ਐਸ.ਐਸ ਚਰਨ ਸਿੰਘ ਸ਼ਹੀਦ

ਐਸ.ਐਸ.ਚਰਨ ਸਿੰਘ ਸ਼ਹੀਦ (੧੮੯੧-੧੯੩੫) ਦਾ ਜਨਮ ਅੰਮ੍ਰਿਤਸਰ ਵਿਖੇ ਹੋਇਆ । ੧੯੨੬ ਈ: ਵਿਚ ਉਨ੍ਹਾਂ ਨੇ ਪੰਜਾਬੀ ਦਾ ਪਹਿਲਾ ਹਫ਼ਤਾਵਾਰੀ ਰਸਾਲਾ "ਮੌਜੀ' ਸ਼ੁਰੂ ਕੀਤਾ । ਉਨ੍ਹਾਂ ਨੇ ਕਈ ਸਾਹਿਤ ਸਭਾਵਾਂ ਦਾ ਗਠਨ ਵੀ ਕੀਤਾ । ਉਨ੍ਹਾਂ ਨੇ ਗੰਭੀਰ ਵਿਸ਼ਿਆਂ ਉੱਤੇ 'ਸ਼ਹੀਦ' ਅਤੇ ਹਲਕੇ ਫੁਲਕੇ ਵਿਸ਼ਿਆਂ ਉੱਤੇ ਮਹਾਂ ਕਵੀ 'ਸੁਥਰਾ' ਉਪ ਨਾਂ ਹੇਠ ਕਵਿਤਾ ਰਚੀ ।ਉਨ੍ਹਾਂ ਦੀਆਂ ਕਾਵਿ ਰਚਨਾਵਾਂ ਹਨ; ਬਾਦਸ਼ਾਹੀਆਂ, ਬੇਪਰਵਾਹੀਆਂ, ਸ਼ਹਿਨਸ਼ਾਹੀਆਂ, ਅਰਸ਼ੀ ਕਿੰਗਰੇ, ਰਾਜਸੀ ਹੁਲਾਰੇ, ਇਸ਼ਕ ਮੁਸ਼ਕ, ਹਸਦੇ ਹੰਝੂ, ਡਲ੍ਹਕਦੇ ਅੱਥਰੂ ਆਦਿ । ਉਨ੍ਹਾਂ ਦੀ ਕਵਿਤਾ ਆਪਣੀਆਂ ਵਿਲੱਖਣ ਕਾਵਿਕ ਖ਼ੂਬੀਆਂ ਕਰਕੇ ਆਮ ਲੋਕਾਂ ਵਿੱਚ ਬਹੁਤ ਹੀ ਹਰਮਨ ਪਿਆਰੀ ਹੈ ।

Sunday, 12 October 2014

ਸੰਤਰੇਣ ਜੀ




ਸੰਤਰੇਣ ਜੀ ਦੀਆ ਕਵਿਤਾਵਾ

ਸੰਤਰੇਣ (੧੭੪੧-੧੮੭੧) ਜੀ ਦਾ ਜਨਮ ਸ੍ਰੀ ਨਗਰ ਵਿੱਚ ਅਤੇ ਦੇਹਾਂਤ ਪਿੰਡ ਭੂਦਨ ਜ਼ਿਲਾ ਸੰਗਰੂਰ (ਪੰਜਾਬ) ਵਿੱਚ ਹੋਇਆ । ਉਹ ਉਦਾਸੀ ਸੰਤ ਸਨ । ਉਨ੍ਹਾਂ ਨੇ ਗੁਰੂ ਨਾਨਕ ਵਿਜੈ, ਮਨ ਪ੍ਰਬੋਧ, ਅਨਭੈ ਅੰਮ੍ਰਿਤ, ਸ੍ਰੀ ਗੁਰੂ ਨਾਨਕ ਬੋਧ ਅਤੇ ਉਦਾਸੀ ਬੋਧ ਦੀ ਰਚਨਾ ਕੀਤੀ ।

ਸੰਤ ਰਾਮ ਉਦਾਸੀ

ਸੰਤ ਰਾਮ ਉਦਾਸੀ

ਸੰਤ ਰਾਮ ਉਦਾਸੀ ਜੀ ਦਾ ਜਨਮ ਜਨਮ ਪਿੰਡ ਰਾਏਸਰ (ਬਰਨਾਲਾ) ਵਿਖੇ 20 ਅਪ੍ਰੈਲ 1939 ਨੂੰ ਹੋਇਆ | ਉਦਾਸੀ ਜੀ ਪੰਜਾਬੀ ਸਾਹਿਤ ਦੇ ਜੁਝਾਰੂ ਕ੍ਰਾਂਤੀਕਾਰੀ ਕਵੀ ਦੇ ਤੌਰ ਤੇ ਜਾਣੇ ਜਾਂਦੇ ਨੇ | ਆਪ ਜੀ ਦਾ ਕਾਵਿ ਸੰਗ੍ਰਹਿ "ਲਹੂ ਭਿੱਜੇ ਬੋਲ" ਪੰਜਾਬੀ ਸਾਹਿਤ ਵਿਚ ਇਕ ਕ੍ਰਾਂਤੀਕਾਰੀ ਹਸਤਾਖ਼ਰ ਹੈ | ਉਦਾਸੀ ਜੀ ਦੀਆਂ ਰਚਨਾਵਾਂ ਡੂੰਗੀ ਸੋਚ ਤੇ ਚੇਤਨਾ ਜਗਾਉਂਣ ਵਾਲੀਆਂ ਨੇ |
ਹਜ਼ੂਰ ਸਾਹਿਬ ਵਿਖੇ ਹੋਏ ਕਵੀ ਦਰਬਾਰ ਤੋਂ ਵਾਪਿਸ ਆਉਂਦੇ ਹੋਏ 06 ਨਵੰਬਰ 1986 ਨੂੰ ਰਸਤੇ ਵਿਚ ਰੇਲਗੱਡੀ ਵਿਚ ਹੀ ਉਨ੍ਹਾਂ ਆਖ਼ਰੀ ਸਾਹ ਲਿਆ। ਉਨ੍ਹਾਂ ਦੇ ਪਰਿਵਾਰ ਨੂੰ ਇਸ ਬਾਰੇ ਜਾਣਕਾਰੀ 3 ਦਿਨ ਬਾਅਦ ਮਿਲੀ।

Saturday, 11 October 2014

ਸਿੱਖ ਧਰਮ ਸੰਬੰਧੀ

ਸਿੱਖ ਧਰਮ ਸੰਬੰਧੀ

ਅਸੀ ਆਪ ਜੀ ਦੇ ਗੁਰਮਤ ਧਿਆਨ ਨੂੰ ਸਹੀ ਸੇਧ ਵਿੱਚ ਲਿਆਉਣ ਲਈ ਸਿੱਖ ਧਰਮ ਦੇ ਗੁਰੂ ਸਾਹਿਬਾਨ ਜੀ ਦੀਆ ਬਾਣੀਆ ਅਤੇ ਉਨ੍ਹਾਂ ਦੇ ਜੀਵਨ ਸੰਬੰਧੀ ਸਾਰੀ ਹੀ ਜਾਣਕਾਰੀ ਬਹੁਤ ਹੀ ਜਲਦ ਸਿੱਖ ਗੁਰੂ ਸਾਹਿਬਾਨ ਅਤੇ ਭਗਤਾ ਵਾਲੇ ਭਾਗ ਵਿੱਚ ਜੋੜਨ ਦੀ ਕੋਸ਼ਿਸ ਕਰ ਰਹੇ ਹਾ ਜੀ। ਅਸੀ ਆਸ ਕਰਦੇ ਹਾ ਕੀ ਆਪ ਜੀ ਸਾਨੂੰ ਇਸ ਕਾਰਜ ਵਿੱਚ ਪੂਰਨ ਰੂਪ ਵਿੱਚ ਸਹਿਯੋਗ ਕਰੋਗੇ ਜੀ ।
ਅਗਰ ਆਪ ਜੀ ਸਾਡੇ ਨਾਲ ਕੋਈ ਵੀ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਸਾਝੀ ਕਰਨਾ ਚਾਹੁੰਦੇ ਹੋ ਤਾ ਸਾਡੇ ਨਾਲ ਸੰਪਰਕ ਕਰਕੇ ਸਾਝੀ ਕਰ ਸਕਦੇ ਹੋ ਜੀ ।(ਧੰਨਵਾਦ ਜੀ)

ਹਬੀਬ ਜਾਲਿਬ(Habib jaliba)




ਹਬੀਬ ਜਾਲਿਬ(Habib jaliba)

ਹਬੀਬ ਜਾਲਿਬ (੨੪ ਮਾਰਚ ੧੯੨੮-੧੨ ਮਾਰਚ ੧੯੯੩) ਦਾ ਜਨਮ ਪੰਜਾਬ ਦੇ ਹੁਸ਼ਿਆਰਪੁਰ ਜਿਲ਼ੇ ਦੇ ਪਿੰਡ ਮਿਆਣੀ ਅਫ਼ਗ਼ਾਨਾਂ ਵਿਚ ਹੋਇਆ । ਉਹ ਇਨਕਲਾਬੀ ਕਵੀ ਸਨ ਅਤੇ ਉਨ੍ਹਾਂ ਨੇ ਹਰ ਕਿਸਮ ਦੇ ਸਰਕਾਰੀ ਜਬਰ ਦਾ ਨਿਧੜਕ ਹੋ ਕੇ ਵਿਰੋਧ ਕੀਤਾ । ਉਨ੍ਹਾਂ ਦੀ ਪਹਿਲੀ ਉਰਦੂ ਕਵਿਤਾ ਦੀ ਕਿਤਾਬ ਬਰਗ-ਏ-ਗੁਲ ੧੯੫੭ ਵਿਚ ਛਪੀ । ਉਨ੍ਹਾਂ ਦੀ ਬੋਲੀ ਬੜੀ ਸਾਦਾ ਤੇ ਮਸਲੇ ਆਮ ਲੋਕਾਂ ਦੇ ਹੁੰਦੇ ਹਨ । ਉਨ੍ਹਾਂ ਨੇ ਕਵਿਤਾ ਦੀਆਂ ਉਰਦੂ ਵਿਚ ਨੌਂ ਕਿਤਾਬਾਂ ਲਿਖੀਆਂ ।ਪੰਜਾਬੀ ਵਿਚ ਉਨ੍ਹਾਂ ਦੀਆਂ ਬਹੁਤ ਥੋੜ੍ਹੀਆਂ ਰਚਨਾਵਾਂ ਮਿਲਦੀਆਂ ਹਨ ।

Friday, 10 October 2014

Deepak Jaitoi Ji

ਦੀਪਕ ਜੈਤੋਈ ਜੀ

Deepak Jaitoi Ji (ਦੀਪਕ ਜੈਤੋਈ ਜੀ ) ਦੇ ਬਾਰੇ 
'ਦੀਪਕ ਜੈਤੋਈ ਜੀ' ਪੰਜਾਬੀ ਦੇ ਮਹਾਨ ਗਜ਼ਲਗੋ ਹੋਏ ਨੇ,ਆਪ ਜੀ ਦਾ ਜਨਮ ਗੰਗਸਰ ਜੈਤੋ(ਜ਼ਿਲਾ-ਫ਼ਰੀਦਕੋਟ) ਵਿਖੇ 18 April,1925 ਨੂੰ ਮਾਤਾ ਵੀਰ ਕੌਰ ਦੀ ਕੁੱਖੋਂ ਪਿਤਾ ਇੰਦਰ ਸਿੰਘ ਦੇ ਘਰ ਹੋਇਆ। ਆਪ ਜੀ ਦਾ ਅਸਲ ਨਾਮ 'ਸ : ਗੁਰਚਰਨ ਸਿੰਘ' ਸੀ,ਦੀਪਕ ਜੈਤੋਈ ਆਪ ਜੀ ਦਾ ਸਾਹਿਤਕ ਨਾਮ ਸੀ |"ਜੈਤਈ" ਤਖੱਲਸ ਉਹ ਜੈਤੋ ਸ਼ਹ‌ਿਰ ਕਾਰਨ ਲਾਉਂਦੇ ਸੀ | ਉਨ੍ਹਾਂ ਦੀ ਕਵਿਤਾਵਾਂ ਨਾਲ ਸਾਂਝ ਵੈਸੇ ਤਾਂ ਨਿੱਕੇ ਹੁੰਦੇ ਤੋ ਹੀ ਪੈ ਗਈ ਸੀ ਪਰ ਸ਼ਾਇਰੀ ਦੀਆਂ ਬਾਰੀਕੀਆਂ ਸਮਝਣ ਲਈ ' ਮੁਜਰਮ ਦਸੂਹੀ ' ਨੂੰ ਆਪਣਾ ਉਸਤਾਦ ਧਾਰਿਆ |

Wednesday, 8 October 2014

Babu Rajab Ali


ਬਾਬੂ ਰਜਬ ਅਲੀ 

ਬਾਬੂ ਰਜਬ ਅਲੀ ਖਾਨ (੧੦ ਅਗਸਤ ੧੮੯੪-੬ ਮਈ ੧੯੭੯) ਦਾ ਜਨਮ ਇਕ ਮੁਸਲਮਾਨ ਰਾਜਪੂਤ ਘਰਾਣੇ ਵਿਚ ਪਿਤਾ ਮੀਆਂ ਧਮਾਲੀ ਖਾਨ ਅਤੇ ਮਾਤਾ ਜਿਉਣੀ ਦੇ ਘਰ ਪਿੰਡ ਸਾਹੋਕੇ ਜ਼ਿਲਾ ਫਿਰੋਜ਼ਪੁਰ (ਹੁਣ ਮੋਗਾ) ਵਿਚ ਹੋਇਆ

Tuesday, 7 October 2014

ਅਨੰਤ ਪ੍ਰਕਾਸ਼ ਉਦਾਸੀਨ


ਅਨੰਤ ਪ੍ਰਕਾਸ਼ ਉਦਾਸੀਨ ਉਨੀਵੀਂ ਸਦੀ ਦੇ ਪੰਜਾਬੀ ਕਵੀ ਹੋਏ ਹਨ ।ਉਨ੍ਹਾਂ ਦਾ ਸੰਬੰਧ ਉਦਾਸੀ ਪੰਥ ਨਾਲ ਸੀ ।ਉਨ੍ਹਾਂ ਦੀ ਰਹਿਣੀ ਬਹਿਣੀ ਬੜੀ ਸਾਦਾ ਸੀ ।ਲੋਕ ਉਨ੍ਹਾਂ ਦੀ ਬਹੁਤ ਇੱਜਤ ਕਰਦੇ ਸਨ ।ਉਨ੍ਹਾਂ ਦੀ ਕਵਿਤਾ ਸੂਫ਼ੀ ਕਵਿਤਾ ਤੋਂ ਪ੍ਰਭਾਵਿਤ ਹੈ 

ਅਵਤਾਰ ਸਿੰਘ ਜੀ ਅਜ਼ਾਦ

ਅਵਤਾਰ ਸਿੰਘ ਆਜ਼ਾਦ

ਅਵਤਾਰ ਸਿੰਘ ਅਜ਼ਾਦ (੧੯੦੬-੧੯੭੨) ਪੰਜਾਬੀ ਕਵੀ ਸਨ । ਉਨ੍ਹਾਂ ਦੀਆਂ ਪੰਜਾਬੀ ਕਵਿਤਾਵਾਂ ਦੀਆਂ ਕਿਤਾਬਾਂ ਵਿਚ ਸਵਾਂਤ ਬੂੰਦਾਂ, ਸਾਵਣ ਪੀਂਘਾਂ, ਵਿਸ਼ਵ ਵੇਦਨਾ, ਕਨਸੋਆਂ, ਜੀਵਨ ਜੋਤ ਅਤੇ ਸੋਨ ਸਿਖਰਾਂ ਸ਼ਾਮਿਲ ਹਨ । ਉਨ੍ਹਾਂ ਨੇ ਤਿੰਨ ਮਹਾਂਕਾਵਿ ਮਰਦ ਅਗੰਮੜਾ, ਵਿਸ਼ਵ ਨੂਰ ਅਤੇ ਮਹਾਬਲੀ ਵੀ ਲਿਖੇ । ਉਨ੍ਹਾਂ ਦੇ ਅਨੁਵਾਦ ਹਨ : ਖਯਾਮ ਖੁਮਾਰੀ, ਜ਼ਫਰਨਾਮਾ ਅਤੇ ਮੇਘਦੂਤ ।

ਸੁਰਜੀਤ ਸਿੰਘ ਪਾਤਰ

ਸੁਰਜੀਤ ਸਿੰਘ ਪਾਤਰ
ਸੁਰਜੀਤ ਪਾਤਰ ਜੀ ਇੱਕ ਮੰਨੇ ਪ੍ਰਮੰਨੇ ਪੰਜਾਬੀ ਕਵੀ ਹਨ| ਓਹਨਾ ਦਾ ਜਨਮ ਸੰਨ 1944 ਵਿੱਚ ਪੰਜਾਬ ਵਿੱਚ ਜਲੰਧਰ ਜਿਲ੍ਹੇ ਦੇ ਪਿੰਡ ' ਪੱਤੜ ਕਲਾਂ ' ਵਿਖੇ ਹੋਇਆ| ' ਪੱਤੜ' ਨਾਮ ਤੋਂ ਹੀ ਓਹਨਾ ਨੇ ਆਪਣਾ ਤਖੱਲਸ "ਪਾਤਰ" ਰੱਖ ਲਿਆ

ਉਸਤਾਦ ਦਾਮਨ

ਉਸਤਾਦ ਦਾਮਨ 

ਉਸਤਾਦ ਦਾਮਨ (੪ ਸਤੰਬਰ ੧੯੧੧ - ੩ ਦਸੰਬਰ ੧੯੮੪) ਦਾ ਅਸਲ ਨਾਂ ਚਿਰਾਗ਼ ਦੀਨ ਸੀ । ਉਹ ਪੰਜਾਬੀ ਬੋਲੀ ਦੇ ਮਸ਼ਹੂਰ ਸ਼ਾਇਰ ਅਤੇ ਅਤੇ ਰਹੱਸਵਾਦੀ ਸਨ। ਦਾਮਨ ਉਨ੍ਹਾਂ ਦਾ ਤਖ਼ੱਲਸ ਸੀ ।

ਹਰਮਨ_ਪ੍ਰੀਤ(ਕੋਸ਼ਿਸ)

ਕੋਸ਼ਿਸ ਹੈ ਆਪ ਜੀ ਨੂੰ ਸਹੀ ਪੰਜਾਬੀ ਸ਼ਾਇਰੀ ਬਾਰੇ ਜਾਣੂ ਕਰਵਾਇਆ ਜਾ ਸਕੇ।(ਹਰਮਨ)
ਸਾਥ
੧) ਕਦੇ ਸਾਥ ਉਨ੍ਹਾਂ ਦਾ,ਸਾਡੇ ਤੋ ਅਜਿਹਾ ਛੁੱਟਿਆ ਸੀ,
ਜਿਵੇ ਪਿੱਪਲ ਦਾ ਕੋਈ,ਪੱਤਾ ਵਿੱਚ ਬਹਾਰਾ ਟੁੱਟਿਆ ਸੀ,

Monday, 6 October 2014

ਪੰਜਾਬੀ ਸ਼ਾਇਰਾ ਦੇ ਬਾਰੇ

ਪੰਜਾਬੀ ਸ਼ਾਇਰਾ ਦੀਆ ਸਾਰੀਆ ਹੀ ਰਚਨਾਵਾ ਦੋ ਨੰਬਰ ਵਾਲੇ ਪੇਜ ਪੰਜਾਬੀ ਸ਼ਾਇਰ ਵਾਲੇ ਭਾਗ  ਵਿੱਚ ਜੋੜੀਆ ਜਾ ਰਹੀਆ ਹਨ। ਆਪ ਜੀ ਨੂੰ ਬੇਨਤੀ ਕੀਤੀ ਜਾ ਰਹੀ ਹੈ ਜੀ ਆਪ ਜਰੂਰ ਪੰਜਾਰੀ ਸ਼ਾਇਰਾ ਵਾਲੇ ਭਾਗ ਵਿੱਚੋ ਪੰਜਾਬੀ ਸ਼ਾਇਰਾ ਬਾਰੇ ਅਤੇ ਉਨ੍ਹਾਂ ਦੀਆ ਸਾਰੀਆ ਹੀ ਰਚਨਾਵਾ ਪੜੋ। ਅਤੇ ਆਪਣੇ ਸੁਝਾਅ ਸਾਡੇ ਨਾਲ ਜਰੂਰ ਸਾਝੇ ਕਰੋ ਜੀ । ਅਸੀ ਆਪ ਜੀ ਦੇ ਸੁੱਭ ਵਿਚਾਰਾ ਦਾ ਬਹੁਤ ਹੀ ਖੁਸਦਿਲੀ ਨਾਲ ਸਵਾਗਤ ਕਰਦੇ ਹਾ ਜੀ ।(ਧੰਨਵਾਦ)
ਕਿਸੇ ਵੀ ਤਰ੍ਹਾ ਦੀ ਕੋਈ ਵੀ ਪੰਜਾਬੀ ਸ਼ਾਇਰਾ ਦੇ ਬਾਰੇ ਜਾਣਕਾਰੀ(ਜੋ ਸਾਡੇ ਕੋਲ) ਮਜੂਦ ਹੈ,ਪ੍ਰਾਪ਼ਤ ਕਰਨ ਲਈ ਸਾਡੇ ਨਾਲ ਸੰਪਰਕ ਕਰੋ ਜੀ।

ਕਾਫ਼ੀਆ ਬਾਬਾ ਬੁੱਲ੍ਹੇ ਸਾਹ ਜੀ ਦੇ ਬਾਰੇ।

ਕਾਫ਼ੀਆ ਬਾਬਾ ਬੁੱਲ੍ਹੇ ਸਾਹ ਜੀ ਦੇ ਬਾਰੇ


Kafia Baba Bullhe Shah(VIII)121-160

ਕਾਫ਼ੀਆ ਬਾਬਾ ਬੁੱਲ੍ਹੇ ਸਾਹ ਜੀ ਭਾਗ (ਅੱਠਵਾਂ)121-160

Kafia Baba Bullhe Shah Part(VII)80-120

                                               ਕਾਫ਼ੀਆ ਬਾਬਾ ਬੁੱਲ੍ਹੇ ਸਾਹ ਜੀ ਭਾਗ(ਸੱਤਵਾਂ)

Kafia Baba Bullhe Shah Part(VI)61-80

ਕਾਫ਼ੀਆ ਬਾਬਾ ਬੁੱਲ੍ਹੇ ਸਾਹ ਜੀ ਭਾਗ(ਛੇਵਾਂ)