Tuesday, 7 October 2014

ਸੁਰਜੀਤ ਸਿੰਘ ਪਾਤਰ

ਸੁਰਜੀਤ ਸਿੰਘ ਪਾਤਰ
ਸੁਰਜੀਤ ਪਾਤਰ ਜੀ ਇੱਕ ਮੰਨੇ ਪ੍ਰਮੰਨੇ ਪੰਜਾਬੀ ਕਵੀ ਹਨ| ਓਹਨਾ ਦਾ ਜਨਮ ਸੰਨ 1944 ਵਿੱਚ ਪੰਜਾਬ ਵਿੱਚ ਜਲੰਧਰ ਜਿਲ੍ਹੇ ਦੇ ਪਿੰਡ ' ਪੱਤੜ ਕਲਾਂ ' ਵਿਖੇ ਹੋਇਆ| ' ਪੱਤੜ' ਨਾਮ ਤੋਂ ਹੀ ਓਹਨਾ ਨੇ ਆਪਣਾ ਤਖੱਲਸ "ਪਾਤਰ" ਰੱਖ ਲਿਆ

ਸੁਰਜੀਤ ਸਿੰਘ ਪਾਤਰ ਜੀ ਦੀਆ ਰਚਨਾਵਾ

ਆਪੋਧਾਪੀ ਮੱਚ ਗਈ
ਆਪੋਧਾਪੀ ਮੱਚ ਗਈ, ਝੂਠ ਬਦੀ ਖੁਦਗਰਜ਼ੀਆਂ
ਸਭ ਦੀ ਸਾਂਝੀ ਫੌਜ਼ ਦਾ ਸ਼ਹਿਰ 'ਤੇ ਹੱਲਾ ਹੋ ਗਿਆ
ਮੇਰੇ ਵੇਂਹਦਿਆਂ ਵੇਂਹਦਿਆਂ ਭੇਤ ਨਹੀਂ ਕਿਉਂ ਹਰ ਕੋਈ
ਵਸਦੇ ਰਸਦੇ ਸ਼ਹਿਰ ਵਿਚ ਕੱਲਾ ਕੱਲਾ ਹੋ ਗਿਆ
ਬਿਰਤੀ ਜਿਹੀ ਬਿਖੇਰਦਾ, ਲੱਗੀ ਟੇਕ ਉਖੇੜਦਾ
ਸੁਰਤ ਭੁਲਾਈ ਜਾਂਵਦਾ, ਅੱਖੀਂ ਘੱਟਾ ਪਾਂਵਦਾ
ਕੱਪੜ-ਲੀੜ ਉਡਾਂਵਦਾ, ਝੱਖੜ ਆਇਆ ਲਾਂਭ ਦਾ
ਮੈਂ ਤਾਂ ਸਭ ਕੁਝ ਸਾਂਭਦਾ ਯਾਰੋਂ ਝੱਲਾ ਹੋ ਗਿਆ
ਬੀਤੇ ਦਾ ਨਾ ਜ਼ਿਕਰ ਕਰ, ਬਸ ਤੂੰ ਅਗਲਾ ਫਿਕਰ ਕਰ
ਪੁੰਗਰੀ ਪੌਧ ਸੰਭਾਲ ਤੂੰ, ਮਰ ਨਾ ਮਰਦੇ ਨਾਲ ਤੂੰ
ਹੁਣ ਕੀ ਬਹਿ ਕੇ ਰੋਵਣਾ, ਗਮ ਦੀ ਚੱਕੀ ਝੋਵਣਾ
ਜਿਹੜਾ ਕੁੱਝ ਸੀ ਹੋਵਣਾ ਉਹ ਤਾਂ ਮੱਲਾ ਹੋ ਗਿਆ
ਸਿਮ ਸਿਮ ਬਰਫਾਂ ਢਲਦੀਆਂ, ਨਿਮ ਨਿਮ ਪਾਣੀ ਬਹਿ ਰਹੇ
ਛਮ ਛਮ ਕਣੀਆਂ ਵਰਦੀਆਂ, ਝਿਮ ਝਿਮ ਰਿਸ਼ਮਾਂ ਕਰਦੀਆਂ
ਕੀ ਸੁਣਨੇ ਉਪਦੇਸ਼ ਮੈਂ ਮੁੱਲਾਂ ਦੇ ਆਦੇਸ਼ ਮੈਂ
ਆਲਮ ਦਾ ਸੰਗੀਤ ਹੀ ਮੇਰਾ ਅੱਲਾ ਹੋ ਗਿਆ.....


ਸੁਰਜੀਤ ਪਾਤਰ ਦੀਆ ਸਾਰੀਆ ਰਚਨਾਵਾ ਪੜਨ ਲਈ ਇੱਥੇ ਕਲਿਕ ਕਰੋ ਜੀ
ਸ਼ ਸੁਰਜੀਤ ਸਿੰਘ ਪਾਤਰ ਜੀ ਦੀਆ ਸਾਰੀਆ ਹੀ ਰਚਨਾਵਾ ਪੰਜਾਬੀ ਸਾਇਰ  ਵਾਲੇ ਭਾਗ ਵਿੱਚ ਸੁਰਜੀਤ ਪਾਤਰ ਜੀ ਦੇ ਨਾਮ ਨਾਲ ਜੋੜ ਦਿੱਤੀਆ ਗਈਆ ਹਨ । ਆਪ ਜੀ ਸੁਰਜੀਤ ਪਾਤਰ ਜੀ ਬਾਰੇ ਸਾਰੀ ਜਾਣਕਾਰੀ ਉੱਥੋ ਹੀ ਪ੍ਰਾਪਤ ਕਰ ਸਕਦੇ ਹੋ ਜੀ। 

ਅਸੀ ਆਪ ਜੀ ਨੂੰ ਬੇਨਤੀ ਕਰਦੇ ਹਾ ਕੀ ਆਪ ਆਪਣੇ ਵਿਚਾਰ ਸਾਡੇ ਨਾਲ ਜਰੂਰ ਸਾਝੇ ਕਰੋ ਜੀ ਸਾਰੀ ਹੀ ਜਾਣਕਾਰੀ ਤੁਸੀ ਸੰਪਰਕ ਵਾਲੇ ਭਾਗ ਤੋ ਪ੍ਰਾਪਤ ਕਰ ਸਕਦੇ ਹੋ।(ਧੰਨਵਾਦ ਜੀ)
 

No comments:

Post a Comment