ਹਬੀਬ ਜਾਲਿਬ(Habib jaliba)
ਹਬੀਬ ਜਾਲਿਬ (੨੪ ਮਾਰਚ ੧੯੨੮-੧੨ ਮਾਰਚ ੧੯੯੩) ਦਾ ਜਨਮ ਪੰਜਾਬ ਦੇ ਹੁਸ਼ਿਆਰਪੁਰ ਜਿਲ਼ੇ ਦੇ ਪਿੰਡ ਮਿਆਣੀ ਅਫ਼ਗ਼ਾਨਾਂ ਵਿਚ ਹੋਇਆ । ਉਹ ਇਨਕਲਾਬੀ ਕਵੀ ਸਨ ਅਤੇ ਉਨ੍ਹਾਂ ਨੇ ਹਰ ਕਿਸਮ ਦੇ ਸਰਕਾਰੀ ਜਬਰ ਦਾ ਨਿਧੜਕ ਹੋ ਕੇ ਵਿਰੋਧ ਕੀਤਾ । ਉਨ੍ਹਾਂ ਦੀ ਪਹਿਲੀ ਉਰਦੂ ਕਵਿਤਾ ਦੀ ਕਿਤਾਬ ਬਰਗ-ਏ-ਗੁਲ ੧੯੫੭ ਵਿਚ ਛਪੀ । ਉਨ੍ਹਾਂ ਦੀ ਬੋਲੀ ਬੜੀ ਸਾਦਾ ਤੇ ਮਸਲੇ ਆਮ ਲੋਕਾਂ ਦੇ ਹੁੰਦੇ ਹਨ । ਉਨ੍ਹਾਂ ਨੇ ਕਵਿਤਾ ਦੀਆਂ ਉਰਦੂ ਵਿਚ ਨੌਂ ਕਿਤਾਬਾਂ ਲਿਖੀਆਂ ।ਪੰਜਾਬੀ ਵਿਚ ਉਨ੍ਹਾਂ ਦੀਆਂ ਬਹੁਤ ਥੋੜ੍ਹੀਆਂ ਰਚਨਾਵਾਂ ਮਿਲਦੀਆਂ ਹਨ ।ਹਬੀਬ ਜਾਲਿਬ ਦੀ ਕਵਿਤਾ
1. ਮਾਂ ਬੋਲੀਹਬੀਬ ਜਾਲਿਬ ਜੀ ਦੀਆ ਸਾਰੀਆ ਹੀ ਰਚਨਾਵਾ ਪੰਜਾਬੀ ਸ਼ਾਇਰਾ ਵਾਲੇ ਭਾਗ ਵਿੱਚ ਉਨ੍ਹਾਂ ਦੇ ਨਾਮ ਹਬੀਬ ਜਾਲਿਬ ਦੇ ਨਾਲ ਜੋੜ ਦਿੱਤੀਆ ਗਈਆ ਹਨ।
ਪੁੱਤਰਾਂ ਤੇਰੀ ਚਾਦਰ ਲਾਹੀ ।
ਹੋਰ ਕਿਸੇ ਦਾ ਦੋਸ਼ ਨਾ ਮਾਈ
ਗ਼ੈਰਾਂ ਕਰੋਧ ਦੀ ਉਹ ਅੱਗ ਬਾਲੀ ।
ਸੀਨੇ ਹੋ ਗਏ ਪਿਆਰ ਤੋਂ ਖ਼ਾਲੀ ।
ਪੁੱਤਰਾਂ ਨੂੰ ਤੂੰ ਲੱਗੇਂ ਗਾਲੀ ।
ਤੈਨੂੰ ਬੋਲਣ ਤੋਂ ਸ਼ਰਮਾਵਣ ।
ਗ਼ੈਰਾਂ ਐਸੀ 'ਵਾ ਵਗਾਈ,
ਪੁੱਤਰਾਂ ਤੇਰੀ ਚਾਦਰ ਲਾਹੀ ।
ਹਬੀਬ ਜਾਲਿਬ ਜੀ ਦੀਆ ਸਾਰੀਆ ਹੀ ਰਚਨਾਵਾ ਪੜਨ ਲਈ ਇੱਥੇ ਕਲਿਕ ਕਰੋ ਜੀ ।
ਅਸੀ ਆਪ ਜੀ ਨੂੰ ਬੇਨਤੀ ਕੀਤੀ ਜਾਦਾ ਹੈ । ਕੀ ਆਪ ਸਾਰੀਆ ਹੀ ਰਚਨਾਵਾ ਬਹੁਤ ਹੀ ਧਿਆਨ ਦੇ ਨਾਲ ਪੜੋ ਅਤੇ ਆਪਣੇ ਵਿਚਾਰ ਸਾਡੇ ਨਾਲ ਜਰੂਰ ਸਾਝੇ ਕਰੋ ਜੀ।
ਅਗਰ ਆਪ ਜੀ ਦੀ ਕੋਈ ਵੀ ਰਚਨਾ ਅਸੀ ਆਪਣੇ ਨਾਲ ਜੋੜ ਸਕੀਏ ਤਾ ਇਹ ਸਾਡੇ ਲਈ ਬਹੁਤ ਹੀ ਮਾਣ ਦੀ ਗੱਲ ਹੋਵੇਗੀ ਹੈ।
No comments:
Post a Comment