ਕੋਸ਼ਿਸ ਹੈ ਆਪ ਜੀ ਨੂੰ ਸਹੀ ਪੰਜਾਬੀ ਸ਼ਾਇਰੀ ਬਾਰੇ ਜਾਣੂ ਕਰਵਾਇਆ ਜਾ ਸਕੇ।(ਹਰਮਨ)
ਸਾਥ ੧) ਕਦੇ ਸਾਥ ਉਨ੍ਹਾਂ ਦਾ,ਸਾਡੇ ਤੋ ਅਜਿਹਾ ਛੁੱਟਿਆ ਸੀ,
ਜਿਵੇ ਪਿੱਪਲ ਦਾ ਕੋਈ,ਪੱਤਾ ਵਿੱਚ ਬਹਾਰਾ ਟੁੱਟਿਆ ਸੀ,
ਕਦੇ ਮੈ ਵੀ ਮੰਗੀ ਸੀ,ਉਸਨੂੰ ਪਾਉਣ ਦੀ ਦੁਆਂ,
ਜਦੋ ਵੀ ਵੇਖਿਆ ਕੋਰੀ ਦੂਰ ਤਾਰਾ ਟੁੱਟਿਆ ਸੀ,
ਮੈਨੂੰ ਅੱਜ ਵੀ ਬਹੁਤ ਯਾਦ ਆਉਦਾ ਹੈ,ਉਹ ਸ਼ਖਸ,
ਜਿੰਨ੍ਹੇ ਕਦੇ,ਸਾਨੂੰ ਆਪਣਾ ਬਣਾ ਕੇ ਲੁਟਿਆ ਸੀ,
ਚੱਲਿਆ ਸੀ ਨਾਲ ਉਸਦੇ,ਖੁਸ਼ੀਆ ਦੇ ਸਫਰ ਵਿੱਚ,
ਮੈ,ਝੋਲੀ ਆਪਣੀ,ਗਮਾਂ ਨਾਲ ਭਰ ਕੇ ਪਰਤਿਆ ਸੀ,
੨) ਦਿਲ ਯਾਰ ਵਰਗਾ
ਬਹੁਤ ਲੱਭਾ ਮਿਲ ਜਾਵੇ ਕੋਈ,ਦਿਲ ਯਾਰ ਵਰਗਾ,
ਕੋਈ ਦਿਲ ਦਾ ਖੋਟਾ ਸੀ , ਕੋਈ ਦਿਲੋ ਬਹੁਤ ਛੋਟਾ ਸੀ।
੩)ਵਕ਼ਤ
ਹਰ ਖੁਸ਼ੀ ਹੈ ਲੋਕਾ ਦੇ ਦਾਮਨ ਵਿੱਚ,
ਪਰ ਇੱਕ ਮੁਸਕਰਾਹਟ ਲਈ ਵੀ ਵਕ਼ਤ ਨਹੀ,
ਦਿਨ ਰਾਤ ਭੱਜਦੇ ਦੁਨੀਆ ਵਿੱਚ,
ਪਰ ਜਿੰਦਗੀ ਲਈ ਹੀ ਵਕ਼ਤ ਨਹੀ।
ਸਾਰੇ ਰਿਸ਼ਤਿਆ ਨੂੰ ਤਾ ਅਸੀ ਮਾਰ ਹੀ ਚੁੱਕੇ ਹਾ,
ਪਰ ਉਨ੍ਹਾਂ ਨੂੰ ਦਫ਼ਨਾਉਣ ਦਾ ਵੀ ਵਕ਼ਤ ਨਹੀ।
ਸਾਰੇ ਹੀ ਆਸ਼ਿਕ ਬਣੇ ਫਿਰਦੇ ਨੇ ਮੋਬਾਇਲ ਫੜ ਕੇ,
ਪਰ ਦੋਸਤੀ ਲਈ ਕੋਈ ਵਕ਼ਤ ਨਹੀ।
ਗੈਰਾ ਦੀਆ ਕੀ ਗੱਲਾ ਕਰਦੇ ਹੋ ,
ਜਦ ਆਪਣਿਆ ਲਈ ਹੀ ਵਕਤ ਨਹੀ,
ਨੀਦ ਭਰੀ ਏ ਗੂੜੀ ਇੰਨ੍ਹਾਂ ਨੈਣਾਂ ਵਿੱਚ,
ਪਰ ਸਾਡੇ ਕੋਲ ਸੋਣ ਦਾ ਵੀ ਵਕਤ ਨਹੀ।
ਦਿਲ ਤਾ ਭਰਿਆ ਹੋਇਆ ਹੈ ਗਮਾਂ ਨਾਲ,
ਪਰ ਸਾਡੇ ਵੋਲ ਤਾ ਰੋਣ ਦਾ ਵੀ ਵਕ਼ਤ ਨਹੀ,
ਪੈਸਿਆ ਦੀ ਦੋੜ ਵਿੱਚ ਅਜਿਹੇ ਭੱਜੇ,
ਕੀ ਥੱਕਣ ਦਾ ਵੀ ਵਕ਼ਤ ਨਹੀ ,
ਬੇਗਾਨੇ ਅਹਿਸਾਨਾ ਦੀ ਅਸੀ ਕੀ ਕਦਰ ਕਰ ਸਕਦੇ ਹਾ,
ਜਦੋ ਆਪਣੇ ਹੀ ਸਪਣਿਆ ਲਈ ਹੀ ਵਕ਼ਤ ਨਹੀ।
ਤੂੰ ਹੀ ਦੱਸ ਐ ਜ਼ਿੰਦਗੀ,
ਇਸ ਜ਼ਿੰਦਗੀ ਦਾ ਕੀ ਹੋਵੇਗਾ,
ਕੀ ਹਰ ਪਲ ਮਰਨ ਵਾਲਿਆ ਕੋਣ,
ਜੀਣ ਲਈ ਵੀ ਵਕ਼ਤ ਨਹੀ।।
ਸਾਰੀਆ ਹੀ ਰਚਨਾਵਾ ਪੜੋ ਅਤੇ ਸਾਨੂੰ ਜਰੂਰ ਲਿਖੋ ਤਾ ਅਸੀ ਆਪਣੇ ਆਪ ਵਿਚ ਸੁਧਾਰ ਕਰ ਸਕੀਏ (ਧੰਨਵਾਦ ਜੀ)ਇਸ ਜੋ ਉੱਪਰ ਸਾਰੀਆ ਹੀ ਰਚਾਨਾਵਾ ਤੁਸੀ ਪੜ ਰਹੇ ਹੋ । ਉਨ੍ਹਾਂ ਦੇ ਸਾਰੇ ਹੀ ਹੱਕ ਸਾਡੇ ਲੇਖਕ ਕੋਲ ਰਾਖਵੇ ਹਨ।(ਲੇਖਕ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਤੁਸੀ ਸਾਡੇ ਕੋਲੋ ਪ੍ਰਾਪਤ ਕਰ ਸਕਦੇ ਹੋ ਜੀ) ਧੰਨਵਾਦ।
No comments:
Post a Comment