ਕਾਫ਼ੀਆ ਬਾਬਾ ਬੁੱਲ੍ਹੇ ਸਾਹ ਜੀ ਭਾਗ(ਛੇਵਾਂ)
61. ਕਦੀ ਮੋੜ ਮੁਹਾਰਾਂ ਢੋਲਿਆ
ਕਦੀ ਮੋੜ ਮੁਹਾਰਾਂ ਢੋਲਿਆ।
ਤੇਰੀਆਂ ਵਾਟਾਂ ਤੋਂ ਸਿਰ ਘੋਲਿਆ।
ਮੈਂ ਨ੍ਹਾਤੀ ਧੋਤੀ ਰਹਿ ਗਈ, ਕੋਈ ਗੰਢ ਸੱਜਨ ਦਿਲ ਬਹਿ ਗਈ,
ਕੋਈ ਸੁਖ਼ਨ ਅਵੱਲਾ ਬੋਲਿਆ, ਕਦੀ ਮੋੜ ਮੁਹਾਰਾਂ ਢੋਲਿਆ।
ਬੁੱਲ੍ਹਾ ਸ਼ਹੁ ਕਦੀ ਘਰ ਆਵਸੀ, ਮੇਰੀ ਬਲਦੀ ਭਾ ਬੁਝਾਵਸੀ,
ਜੀਹਦੇ ਦੁੱਖਾਂ ਨੇ ਮੂੰਹ ਖੋਲ੍ਹਿਆ, ਕਦੀ ਮੋੜ ਮੁਹਾਰਾਂ ਢੋਲਿਆ।
62. ਕਪੂਰੀ ਰੇਵੜੀ ਕਿਉਂ ਕਰ ਲੜੇ ਪਤਾਸੇ ਨਾਲ
ਤੇਲ ਤਿਲਾਂ ਦੇ ਲੱਡੂ ਨੇ, ਜਲੇਬੀ ਪਕੜ ਮੰਗਾਈ,
ਡਰਦੇ ਨੱਠੇ ਕੰਦ ਸ਼ਕਰ ਤੋਂ, ਮਿਸਰੀ ਨਾਲ ਲੜਾਈ,
ਕਾਂ ਲਗੜ ਨੂੰ ਮਾਰਨ ਲੱਗੇ, ਗੋਚੇਂ ਦੀ ਗੱਲ੍ਹ ਲਾਲ।
ਕਪੂਰੀ ਰੇਵੜੀ ਕਿਉਂ ਕਰ ਲੜੇ ਪਤਾਸੇ ਨਾਲ।
ਹੋ ਫਰਿਆਦੀ ਲੱਖਪਤੀਆਂ ਨੇ, ਲੂਣ ਤੇ ਦਸਤਕ ਲਾਈ,
ਗੁਲਗਲਿਆਂ ਮਨਸੂਬਾ ਬੱਧਾ, ਪਾਪੜ ਚੋਟ ਚਲਾਈ,
ਭੇਡਾਂ ਮਾਰ ਪਲੰਗ ਖਪਾਏ, ਗੁਰਗਾਂ ਬੁਰਾ ਅਹਿਵਾਲ।
ਕਪੂਰੀ ਰੇਵੜੀ ਕਿਉਂ ਕਰ ਲੜੇ ਪਤਾਸੇ ਨਾਲ।
ਗੁੜ ਦੇ ਲੱਡੂ ਗੁੱਸੇ ਹੋ ਕੇ, ਪੇੜਿਆਂ ਤੇ ਫਰਿਆਦੀ,
ਬਰਫ਼ੀ ਨੂੰ ਕਹੇ ਦਾਲ ਚਨੇ ਦੀ, ਤੂੰ ਹੈਂ ਮੇਰੀ ਬਾਂਦੀ,
ਚੜ੍ਹ ਸਹੇ ਸ਼ੀਹਣੀਆਂ ਤੇ ਨੱਚਣ ਲੱਗੇ, ਵੱਡੀ ਪਈ ਧਮਾਲ।
ਕਪੂਰੀ ਰੇਵੜੀ ਕਿਉਂ ਕਰ ਲੜੇ ਪਤਾਸੇ ਨਾਲ।
ਸ਼ਕਰ ਖੰਡ ਕਹੇ ਮਿਸਰੀ ਨੂੰ, ਮੇਰੀ ਵੇਖ ਸਫ਼ਾਈ,
ਚਿੜਵੇ ਚਨੇ ਇਹ ਕਰਨ ਲੱਗੇ, ਬਦਾਨੇ ਨਾਲ ਲੜਾਈ,
ਚੂਹਿਆਂ ਕੰਨ ਬਿੱਲੀ ਦੇ ਕੁਤਰੇ, ਹੋ ਹੋ ਕੇ ਖੁਸ਼ਹਾਲ।
ਕਪੂਰੀ ਰੇਵੜੀ ਕਿਉਂ ਕਰ ਲੜੇ ਪਤਾਸੇ ਨਾਲ।
ਬੁੱਲ੍ਹਾ ਸ਼ਹੁ ਹੁਣ ਕਿਆ ਬਤਾਵੇ, ਜੋ ਦਿਸੇ ਸੋ ਲੜਦਾ,
ਲੱਤ ਬਲੱਤੀ, ਗੁੱਤ ਬਗੁੱਤੀ, ਕੋਈ ਨਹੀਂ ਹੱਥ ਫੜਦਾ,
ਵੇਖੋ ਕੇਹੀ ਕਿਆਮਤ ਆਈ, ਆਇਆ ਖਰ ਦੱਜਾਲ।
ਕਪੂਰੀ ਰੇਵੜੀ ਕਿਉਂ ਕਰ ਲੜੇ ਪਤਾਸੇ ਨਾਲ।
ਤੇਰੀਆਂ ਵਾਟਾਂ ਤੋਂ ਸਿਰ ਘੋਲਿਆ।
ਮੈਂ ਨ੍ਹਾਤੀ ਧੋਤੀ ਰਹਿ ਗਈ, ਕੋਈ ਗੰਢ ਸੱਜਨ ਦਿਲ ਬਹਿ ਗਈ,
ਕੋਈ ਸੁਖ਼ਨ ਅਵੱਲਾ ਬੋਲਿਆ, ਕਦੀ ਮੋੜ ਮੁਹਾਰਾਂ ਢੋਲਿਆ।
ਬੁੱਲ੍ਹਾ ਸ਼ਹੁ ਕਦੀ ਘਰ ਆਵਸੀ, ਮੇਰੀ ਬਲਦੀ ਭਾ ਬੁਝਾਵਸੀ,
ਜੀਹਦੇ ਦੁੱਖਾਂ ਨੇ ਮੂੰਹ ਖੋਲ੍ਹਿਆ, ਕਦੀ ਮੋੜ ਮੁਹਾਰਾਂ ਢੋਲਿਆ।
62. ਕਪੂਰੀ ਰੇਵੜੀ ਕਿਉਂ ਕਰ ਲੜੇ ਪਤਾਸੇ ਨਾਲ
ਤੇਲ ਤਿਲਾਂ ਦੇ ਲੱਡੂ ਨੇ, ਜਲੇਬੀ ਪਕੜ ਮੰਗਾਈ,
ਡਰਦੇ ਨੱਠੇ ਕੰਦ ਸ਼ਕਰ ਤੋਂ, ਮਿਸਰੀ ਨਾਲ ਲੜਾਈ,
ਕਾਂ ਲਗੜ ਨੂੰ ਮਾਰਨ ਲੱਗੇ, ਗੋਚੇਂ ਦੀ ਗੱਲ੍ਹ ਲਾਲ।
ਕਪੂਰੀ ਰੇਵੜੀ ਕਿਉਂ ਕਰ ਲੜੇ ਪਤਾਸੇ ਨਾਲ।
ਹੋ ਫਰਿਆਦੀ ਲੱਖਪਤੀਆਂ ਨੇ, ਲੂਣ ਤੇ ਦਸਤਕ ਲਾਈ,
ਗੁਲਗਲਿਆਂ ਮਨਸੂਬਾ ਬੱਧਾ, ਪਾਪੜ ਚੋਟ ਚਲਾਈ,
ਭੇਡਾਂ ਮਾਰ ਪਲੰਗ ਖਪਾਏ, ਗੁਰਗਾਂ ਬੁਰਾ ਅਹਿਵਾਲ।
ਕਪੂਰੀ ਰੇਵੜੀ ਕਿਉਂ ਕਰ ਲੜੇ ਪਤਾਸੇ ਨਾਲ।
ਗੁੜ ਦੇ ਲੱਡੂ ਗੁੱਸੇ ਹੋ ਕੇ, ਪੇੜਿਆਂ ਤੇ ਫਰਿਆਦੀ,
ਬਰਫ਼ੀ ਨੂੰ ਕਹੇ ਦਾਲ ਚਨੇ ਦੀ, ਤੂੰ ਹੈਂ ਮੇਰੀ ਬਾਂਦੀ,
ਚੜ੍ਹ ਸਹੇ ਸ਼ੀਹਣੀਆਂ ਤੇ ਨੱਚਣ ਲੱਗੇ, ਵੱਡੀ ਪਈ ਧਮਾਲ।
ਕਪੂਰੀ ਰੇਵੜੀ ਕਿਉਂ ਕਰ ਲੜੇ ਪਤਾਸੇ ਨਾਲ।
ਸ਼ਕਰ ਖੰਡ ਕਹੇ ਮਿਸਰੀ ਨੂੰ, ਮੇਰੀ ਵੇਖ ਸਫ਼ਾਈ,
ਚਿੜਵੇ ਚਨੇ ਇਹ ਕਰਨ ਲੱਗੇ, ਬਦਾਨੇ ਨਾਲ ਲੜਾਈ,
ਚੂਹਿਆਂ ਕੰਨ ਬਿੱਲੀ ਦੇ ਕੁਤਰੇ, ਹੋ ਹੋ ਕੇ ਖੁਸ਼ਹਾਲ।
ਕਪੂਰੀ ਰੇਵੜੀ ਕਿਉਂ ਕਰ ਲੜੇ ਪਤਾਸੇ ਨਾਲ।
ਬੁੱਲ੍ਹਾ ਸ਼ਹੁ ਹੁਣ ਕਿਆ ਬਤਾਵੇ, ਜੋ ਦਿਸੇ ਸੋ ਲੜਦਾ,
ਲੱਤ ਬਲੱਤੀ, ਗੁੱਤ ਬਗੁੱਤੀ, ਕੋਈ ਨਹੀਂ ਹੱਥ ਫੜਦਾ,
ਵੇਖੋ ਕੇਹੀ ਕਿਆਮਤ ਆਈ, ਆਇਆ ਖਰ ਦੱਜਾਲ।
ਕਪੂਰੀ ਰੇਵੜੀ ਕਿਉਂ ਕਰ ਲੜੇ ਪਤਾਸੇ ਨਾਲ।
63. ਕਰ ਕੱਤਣ ਵੱਲ ਧਿਆਨ ਕੁੜੇ
ਨਿਤ ਮੱਤੀਂ ਦੇਂਦੀ ਮਾਂ ਧੀਆ, ਕਿਉਂ ਫਿਰਨੀ ਏਂ ਐਵੇਂ ਆ ਧੀਆ,
ਨੀ ਸ਼ਰਮ ਹਯਾ ਨਾ ਗਵਾ ਧੀਆ, ਤੂੰ ਕਦੀ ਤਾਂ ਸਮਝ ਨਦਾਨ ਕੁੜੇ।
ਕਰ ਕੱਤਣ ਵੱਲ ਧਿਆਨ ਕੁੜੇ।
ਚਰਖ਼ਾ ਮੁਫਤ ਤੇਰੇ ਹੱਥ ਆਇਆ, ਪੱਲਿਉਂ ਨਹੀਂਉਂ ਖੋਲ੍ਹ ਗਵਾਇਆ,
ਨਹੀਉਂ ਕਦਰ ਮਿਹਨਤ ਦਾ ਪਾਇਆ, ਜਦ ਹੋਇਆ ਕੰਮ ਆਸਾਨ ਕੁੜੇ।
ਕਰ ਕੱਤਣ ਵੱਲ ਧਿਆਨ ਕੁੜੇ।
ਚਰਖ਼ਾ ਬਣਿਆ ਖ਼ਾਤਰ ਤੇਰੀ, ਖੇਡਣ ਦੀ ਕਰ ਹਿਰਸ ਥੁਰੇੜੀ,
ਹੋਣਾ ਨਹੀਉਂ ਹੋਰ ਵਡੇਰੀ, ਮਤ ਕਰ ਕੋਈ ਅਗਿਆਨ ਕੁੜੇ।
ਕਰ ਕੱਤਣ ਵੱਲ ਧਿਆਨ ਕੁੜੇ।
ਚਰਖ਼ਾ ਤੇਰਾ ਰੰਗ ਰੰਗੀਲਾ, ਰੀਸ ਕਰੇਂਦਾ ਸਭ ਕਬੀਲਾ,
ਚਲਦੇ ਚਾਰੇ ਕਰ ਲੈ ਹੀਲਾ, ਹੋ ਘਰ ਦੇ ਵਿਚ ਆਵਾਦਾਨ ਕੁੜੇ।
ਕਰ ਕੱਤਣ ਵੱਲ ਧਿਆਨ ਕੁੜੇ।
ਇਸ ਚਰਖ਼ੇ ਦੀ ਕੀਮਤ ਭਾਰੀ, ਤੂੰ ਕੀ ਜਾਣੇ ਕਦਰ ਗਵਾਰੀ,
ਉੱਚੀ ਨਜ਼ਰ ਫਿਰੇਂ ਹੰਕਾਰੀ, ਵਿਚ ਆਪਣੇ ਸ਼ਾਨ ਗੁਮਾਨ ਕੁੜੇ।
ਕਰ ਕੱਤਣ ਵੱਲ ਧਿਆਨ ਕੁੜੇ।
ਮੈਂ ਕੂਕਾਂ ਕਰ ਖਲੀਆਂ ਬਾਹੀਂ, ਨਾ ਹੋ ਗ਼ਾਫ਼ਲ ਸਮਝ ਕਦਾਈਂ,
ਐਸਾ ਚਰਖ਼ਾ ਘੜਨਾ ਨਾਹੀਂ. ਫੇਰ ਕਿਸੇ ਤਰਖਾਣ ਕੁੜੇ।
ਕਰ ਕੱਤਣ ਵੱਲ ਧਿਆਨ ਕੁੜੇ।
ਇਹ ਚਰਖ਼ਾ ਤੂੰ ਕਿਉਂ ਗਵਾਯਾ, ਕਿਉਂ ਤੂੰ ਖੇਹ ਦੇ ਵਿਚ ਰੁਲਾਯਾ,
ਜਦ ਦਾ ਹੱਥ ਤੇਰੇ ਵਿਚ ਆਯਾ, ਤੂੰ ਕਦੇ ਨਾ ਡਾਹਿਆ ਆਣ ਕੁੜੇ।
ਕਰ ਕੱਤਣ ਵੱਲ ਧਿਆਨ ਕੁੜੇ।
ਨਿੱਤ ਮਤੀਂ ਦਿਆਂ ਵਲੱਲੀ ਨੂੰ, ਇਸ ਭੋਲੀ ਕਮਲੀ ਝੱਲੀ ਨੂੰ,
ਜਦ ਪਵੇਗਾ ਵਖ਼ਤ ਇਕੱਲੀ ਨੂੰ, ਤਦ ਹਾਏ ਹਾਏ ਕਰਸੀ ਜਾਨ ਕੁੜੇ।
ਕਰ ਕੱਤਣ ਵੱਲ ਧਿਆਨ ਕੁੜੇ।
ਮੁਢੋਂ ਦੀ ਤੂੰ ਰਿਜ਼ਕ ਵਿਹੂਣੀ, ਗੋਹੜਿਉਂ ਨਾ ਤੂੰ ਕੱਤੀ ਪੂਣੀ,
ਹੁਣ ਕਿਉਂ ਫਿਰਨੀ ਏਂ ਨਿੰਮੋਝੂਣੀ, ਕਿਸ ਦਾ ਕਰੇਂ ਗੁਮਾਨ ਕੁੜੇ।
ਕਰ ਕੱਤਣ ਵੱਲ ਧਿਆਨ ਕੁੜੇ।
ਨਾ ਤੱਕਲਾ ਰਾਸ ਕਰਾਵੇਂ ਤੂੰ, ਨਾ ਬਾਇੜ ਮਾਲ੍ਹ ਪਵਾਵੇਂ ਤੂੰ,
ਕਿਉਂ ਘੜੀ ਮੁੜੀ ਚਰਖ਼ਾ ਚਾਵੇਂ ਤੂੰ, ਤੂੰ ਕਰਨੀ ਏਂ ਆਪਣਾ ਜ਼ਿਆਨ ਕੁੜੇ।
ਕਰ ਕੱਤਣ ਵੱਲ ਧਿਆਨ ਕੁੜੇ।
ਡਿੰਗਾ ਤੱਕਲਾ ਰਾਸ ਕਰਾ ਲੈ, ਨਾਲ ਸ਼ਤਾਬੀ ਬਾਇੜ ਪਵਾ ਲੈ,
ਜਿਉਂ ਕਰ ਵਗੇ ਤਿਵੇਂ ਵਗਾ ਲੈ, ਮਤ ਕਰ ਕੋਈ ਅਗਿਆਨ ਕੁੜੇ।
ਕਰ ਕੱਤਣ ਵੱਲ ਧਿਆਨ ਕੁੜੇ।
ਅੱਜ ਘਰ ਵਿਚ ਨਵੀਂ ਕਪਾਹ ਕੁੜੇ, ਤੂੰ ਝਬ ਝਬ ਵੇਲਣਾ ਡਾਹ ਕੁੜੇ,
ਰੂੰ ਵੇਲ ਪਿੰਜਾਵਣ ਜਾਹ ਕੁੜੇ, ਮੁੜ ਕੱਲ੍ਹ ਨਾ ਤੇਰਾ ਜਾਣ ਕੁੜੇ।
ਕਰ ਕੱਤਣ ਵੱਲ ਧਿਆਨ ਕੁੜੇ।
ਜਦ ਰੂੰ ਪੰਜਾ ਲਿਆਵੇਂਗੀ, ਸਈਆਂ ਵਿਚ ਪੂਣੀਆਂ ਪਾਵੇਂਗੀ,
ਮੁੜ ਆਪ ਹੀ ਪਈ ਭਾਵੇਂਗੀ, ਵਿਚ ਸਾਰੇ ਜੱਗ ਜਹਾਨ ਕੁੜੇ।
ਕਰ ਕੱਤਣ ਵੱਲ ਧਿਆਨ ਕੁੜੇ।
ਤੇਰੇ ਨਾਲ ਦੀਆਂ ਸਭ ਸਈਆਂ ਨੇ, ਕੱਤ ਪੂਣੀਆਂ ਸਭਨਾ ਲਈਆਂ ਨੇ,
ਤੈਨੂੰ ਬੈਠੀ ਨੂੰ ਪਿਛੋਂ ਪਈਆਂ ਨੇ, ਕਿਉਂ ਬੈਠੀ ਏਂ ਹੁਣ ਹੈਰਾਨ ਕੁੜੇ।
ਕਰ ਕੱਤਣ ਵੱਲ ਧਿਆਨ ਕੁੜੇ।
ਦੀਵਾ ਆਪਣੇ ਪਾਸ ਜਗਾਵੀਂ, ਕੱਤ ਕੱਤ ਸੂਤ ਭੜੋਲੀ ਪਾਵੀਂ,
ਅੱਖੀਂ ਵਿਚੋਂ ਰਾਤ ਲੰਘਾਵੀਂ, ਔਖੀ ਕਰਕੇ ਜਾਨ ਕੁੜੇ।
ਕਰ ਕੱਤਣ ਵੱਲ ਧਿਆਨ ਕੁੜੇ।
ਰਾਜ ਪੇਕਾ ਦਿਨ ਚਾਰ ਕੁੜੇ, ਨਾ ਖੇਡੋ ਖੇਡ ਗੁਜ਼ਾਰ ਕੁੜੇ,
ਨਾ ਹੋ ਵਿਹਲੀ ਕਰ ਕਾਰ ਕੁੜੇ, ਘਰ ਬਾਰ ਨਾ ਕਰ ਵੀਰਾਨ ਕੁੜੇ।
ਕਰ ਕੱਤਣ ਵੱਲ ਧਿਆਨ ਕੁੜੇ।
ਤੂੰ ਸੁਤਿਆਂ ਰੈਣ ਗੁਜ਼ਾਰ ਨਹੀਂ, ਮੁੜ ਆਉਣਾ ਦੂਜੀ ਵਾਰ ਨਹੀਂ,
ਫਿਰ ਬਹਿਣਾ ਏਸ ਭੰਡਾਰ ਨਹੀਂ, ਵਿਚ ਇਕੋ ਜੇਡੇ ਹਾਣ ਕੁੜੇ।
ਕਰ ਕੱਤਣ ਵੱਲ ਧਿਆਨ ਕੁੜੇ।
ਤੂੰ ਸਦਾ ਨਾ ਪੇਕੇ ਰਹਿਣਾ ਏਂ, ਨਾ ਪਾਸ ਅੰਬੜੀ ਦੇ ਬਹਿਣਾ ਏਂ,
ਭਾ ਅੰਤ ਵਿਛੋੜਾ ਸਹਿਣਾ ਏਂ, ਵੱਸ ਪਏਂਗੀ ਸੱਸ ਨਨਾਣ ਕੁੜੇ।
ਕਰ ਕੱਤਣ ਵੱਲ ਧਿਆਨ ਕੁੜੇ।
ਕੱਤ ਲੈ ਨੀ ਕੁਝ ਕਤਾ ਲੈ ਨੀ, ਹੁਣ ਤਾਣੀ ਤੰਦ ਉਣਾ ਲੈ ਨੀ,
ਤੂੰ ਆਪਣਾ ਦਾਜ ਰੰਗਾ ਲੈ ਨੀ, ਤੂੰ ਤਦ ਹੋਵੇਂ ਪਰਧਾਨ ਕੁੜੇ।
ਕਰ ਕੱਤਣ ਵੱਲ ਧਿਆਨ ਕੁੜੇ।
ਜਦ ਘਰ ਬੇਗਾਨੇ ਜਾਵੇਂਗੀ, ਮੁੜ ਵੱਤ ਨਾ ਓਥੋਂ ਆਵੇਂਗੀ,
ਓਥੇ ਜਾ ਕੇ ਪਛੋਤਾਵੇਂਗੀ, ਕੁਝ ਅਗਦੋਂ ਕਰ ਸਮਿਆਨ ਕੁੜੇ।
ਕਰ ਕੱਤਣ ਵੱਲ ਧਿਆਨ ਕੁੜੇ।
ਅੱਜ ਐਡਾ ਤੇਰਾ ਕੰਮ ਕੁੜੇ, ਕਿਉਂ ਹੋਈ ਏਂ ਬੇ-ਗ਼ਮ ਕੁੜੇ ,
ਕੀਕਰ ਲੈਣਾ ਉਸ ਦੰਮ ਕੁੜੇ, ਜਦ ਘਰ ਆਏ ਮਹਿਮਾਨ ਕੁੜੇ।
ਕਰ ਕੱਤਣ ਵੱਲ ਧਿਆਨ ਕੁੜੇ।
ਜਦ ਸਭ ਸਈਆਂ ਟੁਰ ਜਾਣਗੀਆਂ, ਫਿਰ ਓਥੇ ਮੂਲ ਨਾ ਆਉਣਗੀਆਂ,
ਆ ਚਰਖ਼ੇ ਮੂਲ ਨਾ ਡਾਹੁਣਗੀਆਂ, ਤੇਰਾ ਤ੍ਰਿੰਞਣ ਪਿਆ ਵੀਰਾਨ ਕੁੜੇ।
ਕਰ ਕੱਤਣ ਵੱਲ ਧਿਆਨ ਕੁੜੇ।
ਕਰ ਮਾਣ ਨਾ ਹੁਸਨ ਜਵਾਨੀ ਦਾ, ਪਰਦੇਸ ਨਾ ਰਹਿਣ ਸੈਲਾਨੀ ਦਾ,
ਕੋਈ ਦੁਨੀਆਂ ਝੂਠੀ ਫ਼ਾਨੀ ਦਾ, ਨਾ ਰਹਿਸੀ ਨਾਮ ਨਿਸ਼ਾਨ ਕੁੜੇ।
ਕਰ ਕੱਤਣ ਵੱਲ ਧਿਆਨ ਕੁੜੇ।
ਇਕ ਔਖਾ ਵੇਲਾ ਆਵੇਗਾ, ਸਭ ਸਾਕ ਸੈਣ ਭੱਜ ਜਾਵੇਗਾ,
ਕਰ ਮਦਤ ਪਾਰ ਲੰਘਾਵੇਗਾ, ਉਹ ਬੁੱਲ੍ਹੇ ਦਾ ਸੁਲਤਾਨ ਕੁੜੇ।
ਕਰ ਕੱਤਣ ਵੱਲ ਧਿਆਨ ਕੁੜੇ।
64. ਕੱਤ ਕੁੜੇ ਨਾ ਵੱਤ ਕੁੜੇ
ਕੱਤ ਕੁੜੇ ਨਾ ਵੱਤ ਕੁੜੇ।
ਛੱਲੀ ਲਾਹ ਭੜੋਲੇ ਘੱਤ ਕੁੜੇ।
ਜੇ ਪੂਣੀ ਪੂਣੀ ਕੱਤੇਂਗੀ, ਤਾਂ ਨੰਗੀ ਮੂਲ ਨਾ ਵੱਤੇਂਗੀ,
ਸੈ ਵਰ੍ਹਿਆਂ ਦੇ ਜੇ ਕੱਤੇਂਗੀ, ਤਾਂ ਕਾਗ ਮਾਰੇਗਾ ਝਟ ਕੁੜੇ।
ਕੱਤ ਕੁੜੇ ਨਾ ਵੱਤ ਕੁੜੇ।
ਵਿਚ ਗਫ਼ਲਤ ਜੇ ਤੈਂ ਦਿਨ ਜਾਲੇ, ਕੱਤ ਕੇ ਕੁਝ ਨਾ ਲਿਉ ਸੰਭਾਲੇ.
ਬਾਝੋਂ ਗੁਣ ਸ਼ਹੁ ਆਪਣੇ ਨਾਲੇ, ਤੇਰੀ ਕਿਉਂ ਕਰ ਹੋਸੀ ਗੱਤ ਕੁੜੇ।
ਕੱਤ ਕੁੜੇ ਨਾ ਵੱਤ ਕੁੜੇ।
ਮਾਂ ਪਿਓ ਤੇਰੇ ਗੰਢੀਂ ਪਾਈਆਂ, ਅਜੇ ਨਾ ਤੈਨੂੰ ਸੁਰਤਾਂ ਆਈਆਂ,
ਦਿਨ ਥੋੜੇ ਤੇ ਚਾਅ ਮਕਾਈਆਂ, ਨਾ ਆਸੇਂ ਪੇਕੇ ਵੱਤ ਕੁੜੇ।
ਕੱਤ ਕੁੜੇ ਨਾ ਵੱਤ ਕੁੜੇ।
ਜੇ ਦਾਜ ਵਿਹੂਣੀ ਜਾਵੇਂਗੀ, ਤਾਂ ਕਿਸੇ ਭਲੀ ਨਾ ਭਾਵੇਂਗੀ,
ਓਥੇ ਸ਼ਹੁ ਨੂੰ ਕਿਵੇਂ ਰੀਝਾਵੇਂਗੀ, ਕੁਝ ਲੈ ਫ਼ਕਰਾਂ ਦੀ ਮੱਤ ਕੁੜੇ।
ਕੱਤ ਕੁੜੇ ਨਾ ਵੱਤ ਕੁੜੇ।
ਤੇਰੇ ਨਾਲ ਦੀਆਂ ਦਾਜ ਰੰਗਾਏ ਨੀ, ਓਹਨਾਂ ਸੂਹੇ ਸਾਲੂ ਪਾਏ ਨੀ,
ਤੂੰ ਪੈਰ ਉਲਟੇ ਕਿਉਂ ਚਾਏ ਨੀ, ਜਾ ਓਥੇ ਲੱਗੀ ਤੱਤ ਕੁੜੇ।
ਕੱਤ ਕੁੜੇ ਨਾ ਵੱਤ ਕੁੜੇ।
ਬੁੱਲ੍ਹਾ ਸ਼ਹੁ ਘਰ ਆਪਣੇ ਆਵੇ, ਚੂੜਾ ਬੀੜਾ ਸਭ ਸੁਹਾਵੇ,
ਗੁਣ ਹੋਸੀ ਤਾਂ ਗਲੇ ਲਗਾਵੇ, ਨਹੀਂ ਰੋਸੇਂ ਨੈਣੀਂ ਰੱਤ ਕੁੜੇ।
ਕੱਤ ਕੁੜੇ ਨਾ ਵੱਤ ਕੁੜੇ।
65. ਕੌਣ ਆਇਆ ਪਹਿਨ ਲਿਬਾਸ ਕੁੜੇ
ਕੌਣ ਆਇਆ ਪਹਿਨ ਲਿਬਾਸ ਕੁੜੇ।
ਤੁਸੀਂ ਪੁੱਛੋ ਨਾਲ ਇਖ਼ਲਾਸ ਕੁੜੇ।
ਹੱਥ ਖੂੰਡੀ ਕੰਬਲ ਕਾਲਾ, ਅੱਖੀਆਂ ਵਿਚ ਵਸੇ ਉਜਾਲਾ,
ਚਾਕ ਨਹੀਂ ਕੋਈ ਹੈ ਮਤਵਾਲਾ, ਪੁੱਛੋ ਬਿਠਾ ਕੇ ਪਾਸ ਕੁੜੇ।
ਕੌਣ ਆਇਆ ਪਹਿਨ ਲਿਬਾਸ ਕੁੜੇ।
ਚਾਕਰ ਚਾਕ ਨਾ ਇਸ ਨੂੰ ਆਖੋ, ਇਹ ਨਾ ਖਾਲੀ ਗੁੱਝੜੀ ਘਾਤੋਂ,
ਵਿਛੜਿਆ ਹੋਇਆ ਪਹਿਲੀ ਰਾਤੋਂ, ਆਇਆ ਕਰਨ ਤਲਾਸ਼ ਕੁੜੇ।
ਕੌਣ ਆਇਆ ਪਹਿਨ ਲਿਬਾਸ ਕੁੜੇ।
ਨਾ ਇਹ ਚਾਕਰ ਚਾਕ ਕਹੀ ਦਾ, ਨਾ ਇਸ ਜ਼ੱਰਾ ਸ਼ੌਕ ਮਹੀਂ ਦਾ,
ਨਾ ਮੁਸ਼ਤਾਕ ਹੈ ਦੁੱਧ ਦਹੀਂ ਦਾ, ਨਾ ਉਸ ਭੁੱਖ ਪਿਆਸ ਕੁੜੇ।
ਕੌਣ ਆਇਆ ਪਹਿਨ ਲਿਬਾਸ ਕੁੜੇ।
ਬੁੱਲ੍ਹਾ ਸ਼ਹੁ ਲੁਕ ਬੈਠਾ ਓਹਲੇ, ਦੱਸੇ ਭੇਤ ਨਾ ਮੁੱਖ ਸੇ ਬੋਲੇ,
ਬਾਬਲ ਵਰ ਖੇੜਿਆਂ ਤੋਂ ਟੋਲੇ, ਵਰ ਮਾਂਹਢਾ ਮਹਿੰਡੇ ਪਾਸ ਕੁੜੇ।
ਕੌਣ ਆਇਆ ਪਹਿਨ ਲਿਬਾਸ ਕੁੜੇ।
66. ਕੇਹੇ ਲਾਰੇ ਦੇਨਾ ਏਂ ਸਾਨੂੰ ਦੋ ਘੜੀਆਂ ਮਿਲ ਜਾਈਂ
ਕੇਹੇ ਲਾਰੇ ਦੇਨਾ ਏਂ ਸਾਨੂੰ ਦੋ ਘੜੀਆਂ ਮਿਲ ਜਾਈਂ।
ਨੇੜੇ ਵੱਸੇਂ ਥਾਂ ਨਾ ਦੱਸੇਂ
ਢੂੰਡਾਂ ਕਿਤ ਵੱਲ ਜਾਹੀਂ,
ਆਪੇ ਝਾਤੀ ਪਾਈ ਅਹਿਮਦ
ਵੇਖਾਂ ਤਾਂ ਮੁੜ ਨਾਹੀਂ।
ਆਖ ਗਿਉਂ ਮੁੜ ਆਇਉਂ ਨਹੀਂ
ਸੀਨੇ ਦੇ ਵਿਚ ਭੜਕਣ ਭਾਹੀਂ,
ਇਕਸੇ ਘਰ ਵਿਚ ਵਸਦੀਆਂ ਰਸਦੀਆਂ
ਕਿਤ ਵੱਲ ਕੂਕ ਸੁਣਾਈਂ।
ਪਾਂਧੀ ਜਾ, ਮੇਰਾ ਦੇਹ ਸੁਨੇਹਾ
ਦਿਲ ਦੇ ਉਹਲੇ ਲੁਕਦਾ ਕੇਹਾ,
ਨਾਮ ਅੱਲਾਹ ਦੇ ਨਾ ਹੋ ਵੈਰੀ
ਮੁੱਖ ਵੇਖਣ ਨੂੰ ਨਾ ਤਰਸਾਈਂ।
ਬੁੱਲ੍ਹਾ ਸ਼ਹੁ ਕੀ ਲਾਇਆ ਮੈਨੂੰ
ਰਾਤ ਅੱਧੀ ਹੈ ਤੇਰੀ ਮਹਿਮਾ,
ਔਝੜ ਬੇਲੇ ਸਭ ਕੋਈ ਡਰਦਾ
ਸੋ ਢੂੰਡਾਂ ਮੈਂ ਚਾਈਂ ਚਾਈਂ।
ਕੇਹੇ ਲਾਰੇ ਦੇਨਾ ਏਂ ਸਾਨੂੰ ਦੋ ਘੜੀਆਂ ਮਿਲ ਜਾਈਂ।
67.ਖ਼ਾਕੀ ਖ਼ਾਕ ਸਿਉਂ ਰਲ ਜਾਣਾ
ਖ਼ਾਕੀ ਖ਼ਾਕ ਸੂੰ (ਸਿਉਂ) ਰਲ ਜਾਣਾ
ਕੁਛ ਨਹੀਂ ਜ਼ੋਰ ਧਿਙਾਣਾ।
ਗਏ ਸੋ ਗਏ ਫੇਰ ਨਹੀਂ ਆਏ, ਮੇਰੇ ਜਾਨੀ ਮੀਤ ਪਿਆਰੇ,
ਮੇਰੇ ਬਾਝੋਂ ਰਹਿੰਦੇ ਨਾਹੀਂ, ਹੁਣ ਕਿਉਂ ਅਸਾਂ ਵਿਸਾਰੇ,
ਖ਼ਾਕੀ ਖ਼ਾਕ ਸੂੰ (ਸਿਉਂ) ਰਲ ਜਾਣਾ।
ਚਿਤ ਪਿਆਰ ਨਾ ਜਾਏ ਸਾਥੋਂ, ਉੱਭੇ ਸਾਹ ਨਾ ਰਹਿੰਦੇ,
ਅਸੀਂ ਮੋਇਆਂ ਦੇ ਪਰਲੇ ਪਾਰ, ਜਿਊਂਦਿਆਂ ਦੇ ਵਿਚ ਬਹਿੰਦੇ,
ਖ਼ਾਕੀ ਖ਼ਾਕ ਸੂੰ (ਸਿਉਂ) ਰਲ ਜਾਣਾ।
ਓਥੇ ਮਗਰ ਪਿਆਦੇ ਲੱਗੇ, ਤਾਂ ਅਸੀਂ ਏਥੇ ਆਏ,
ਏਥੇ ਸਾਨੂੰ ਰਹਿਣ ਨਾ ਮਿਲਦਾ, ਅੱਗੇ ਕਿਤ ਵਲ ਧਾਏ,
ਖ਼ਾਕੀ ਖ਼ਾਕ ਸੂੰ (ਸਿਉਂ) ਰਲ ਜਾਣਾ।
ਬੁੱਲ੍ਹਾ ਏਥੇ ਰਹਿਣ ਨਾ ਮਿਲਦਾ, ਰੋਂਦੇ ਪਿਟਦੇ ਚੱਲੇ,
ਇਕੋ ਨਾਮ ਓਸੇ ਦਾ ਖ਼ਰਚੀ, ਪੈਸਾ ਹੋਰ ਨਾ ਪੱਲੇ,
ਖ਼ਾਕੀ ਖ਼ਾਕ ਸੂੰ (ਸਿਉਂ) ਰਲ ਜਾਣਾ
ਨਾ ਕਰ ਜ਼ੋਰ ਧਿਙਾਣਾ।
68. ਖੇਡ ਲੈ ਵਿਚ ਵਿਹੜੇ ਘੁੰਮੀ ਘੁੰਮ
ਖੇਡ ਲੈ ਵਿਚ ਵਿਹੜੇ ਘੁੰਮੀ ਘੁੰਮ।
ਏਸ ਵਿਹੜੇ ਵਿਚ ਆਲਾ ਸੋਂਹਦਾ, ਆਲੇ ਦੇ ਵਿਚ ਤਾਕੀ
ਤਾਕੀ ਦੇ ਵਿਚ ਸੇਜ ਵਿਛਾਵਾਂ, ਨਾਲ ਪੀਆ ਸੰਗ ਰਾਤੀ
ਏਸ ਵਿਹੜੇ ਦੇ ਨੌਂ ਦਰਵਾਜ਼ੇ, ਦਸਵਾਂ ਗੁਪਤ ਰਖਾਤੀ
ਓਸ ਗਲੀ ਦੀ ਮੈਂ ਸਾਰ ਨਾ ਜਾਨਾਂ, ਜਹਾਂ ਆਵੇ ਪੀਆ ਜਾਤੀ।
ਏਸ ਵਿਹੜੇ ਵਿਚ ਆਲਾ ਸੋਂਹਦਾ, ਆਲੇ ਦੇ ਵਿਚ ਤਾਕੀ
ਆਪਣੇ ਪੀਆ ਨੂੰ ਯਾਦ ਕਰੇਸਾਂ, ਚਰਖ਼ੇ ਦੇ ਹਰ ਫੇਰੇ
ਏਸ ਵਿਹੜੇ ਵਿਚ ਮਕਨਾ ਹਾਥੀ, ਸੰਗਲ ਨਾਲ ਕਹੇੜੇ
ਬੁੱਲ੍ਹੇ ਸ਼ਾਹ ਫ਼ਕੀਰ ਸਾਈਂ ਦਾ, ਜਾਗਦਿਆਂ ਕੂੰ ਛੇੜੇ।
ਖੇਡ ਲੈ ਵਿਚ ਵਿਹੜੇ ਘੁੰਮੀ ਘੁੰਮ।
69. ਕੀ ਬੇਦਰਦਾਂ ਸੰਗ ਯਾਰੀ
ਕੀ ਬੇਦਰਦਾਂ ਸੰਗ ਯਾਰੀ,
ਰੋਵਣ ਅੱਖੀਆਂ ਜ਼ਾਰੋ ਜ਼ਾਰੀ।
ਸਾਨੂੰ ਗਏ ਬੇਦਰਦੀ ਚੱਡ ਕੇ, ਹਿਜਰੇ ਸਾਂਗ ਸੀਨੇ ਵਿਚ ਗੱਡ ਕੇ,
ਜਿਸਮੋਂ ਜਿੰਦ ਨੂੰ ਲੈ ਗਏ ਕੱਢ ਕੇ, ਇਹ ਗੱਲ ਕਰ ਗਏ ਹੈਂਸਿਆਰੀ।
ਕੀ ਬੇਦਰਦਾਂ ਸੰਗ ਯਾਰੀ,
ਬੇਦਰਦਾਂ ਦਾ ਕੀ ਭਰਵਾਸਾ, ਖੌਫ਼ ਨਹੀਂ ਦਿਲ ਅੰਦਰ ਮਾਸਾ,
ਚਿੜੀਆਂ ਮੌਤ ਗਵਾਰਾਂ ਹਾਸਾ, ਮਗਰੋਂ ਹੱਸ ਹੱਸ ਤਾੜੀ ਮਾਰੀ।
ਕੀ ਬੇਦਰਦਾਂ ਸੰਗ ਯਾਰੀ,
ਆਵਣ ਕਹਿ ਗਏ ਫੇਰ ਨਾ ਆਏ, ਆਵਣ ਦੇ ਸਭ ਕੌਲ ਭੁਲਾਏ,
ਮੈਂ ਭੁੱਲੀ ਭੁੱਲ ਨੈਣ ਲਗਾਏ, ਕੇਹੇ ਮਿਲੇ ਸਾਨੂੰ ਠੱਗ ਬਪਾਰੀ।
ਕੀ ਬੇਦਰਦਾਂ ਸੰਗ ਯਾਰੀ,
ਬੁੱਲ੍ਹੇ ਸ਼ਾਹ ਇਕ ਸੌਦਾ ਕੀਤਾ, ਪੀਤਾ (ਕੀਤਾ) ਜ਼ਹਿਰ ਪਿਆਲਾ ਪੀਤਾ,
ਨਾ ਕੁਝ ਨਫ਼ਾ ਨਾ ਟੋਟਾ ਲੀਤਾ, ਦਰਦ ਦੁੱਖਾਂ ਦੀ ਗਠੜੀ ਭਾਰੀ।
ਕੀ ਬੇਦਰਦਾਂ ਸੰਗ ਯਾਰੀ,
ਰੋਵਣ ਅੱਖੀਆਂ ਜ਼ਾਰੋ ਜ਼ਾਰੀ।
70. ਕੀਹਨੂੰ ਲਾ-ਮਕਾਨੀ ਦੱਸਦੇ ਹੋ
ਕੀਹਨੂੰ ਲਾ-ਮਕਾਨੀ ਦੱਸਦੇ ਹੋ।
ਤੁਸੀਂ ਹਰ ਰੰਗ ਦੇ ਵਿਚ ਵੱਸਦੇ ਹੋ।
ਕੁਨਫਯੀਕੂਨ ਤੈਂ ਆਪ ਕਹਾਆ, ਤੈਂ ਬਾਝੋਂ ਹੋਰ ਕਿਹੜਾ ਆਇਆ,
ਇਸ਼ਕੋਂ ਸਭ ਜ਼ਹੂਰ ਬਣਾਇਆ, ਆਸ਼ਕ ਹੋ ਕੇ ਵੱਸਦੇ ਹੋ।
ਕੀਹਨੂੰ ਲਾ-ਮਕਾਨੀ ਦੱਸਦੇ ਹੋ।
ਪੁੱਛੋ ਆਦਮ ਕਿਸ ਨੇ ਆਂਦਾ ਏ, ਕਿਥੋਂ ਆਇਆ ਕਿੱਥੇ ਜਾਂਦਾ ਏ,
ਓਥੇ ਕਿਸ ਦਾ ਤੈਨੂੰ ਲਾਂਹਜਾ ਏ, ਓਥੇ ਖਾ ਦਾਣਾ ਉਠ ਨੱਸਦੇ ਹੋ।
ਕੀਹਨੂੰ ਲਾ-ਮਕਾਨੀ ਦੱਸਦੇ ਹੋ।
ਆਪੇ ਸੁਣੇ ਤੇ ਆਪ ਸੁਣਾਵੇਂ, ਆਪੇ ਗਾਵੇਂ ਆਪ ਬਜਾਵੇਂ,
ਹੱਕੋਂ ਕੌਲ ਸਰੋਦ ਸੁਣਾਵੇਂ, ਕਿਤੇ ਜਾਹਲ ਹੋ ਕੇ ਨੱਸਦੇ ਹੋ।
ਕੀਹਨੂੰ ਲਾ-ਮਕਾਨੀ ਦੱਸਦੇ ਹੋ।
ਤੇਰੀ ਵਹਦਤ ਤੂਏਂ ਪੁਚਾਵੇਂ, ਅਨਲਹੱਕ ਦੀ ਤਾਰ ਮਿਲਾਵੇਂ,
ਸੂਲੀ ਤੇ ਮਨਸੂਰ ਚੜ੍ਹਾਵੇਂ, ਓਥੇ ਕੋਲ ਖਲੋ ਕੇ ਹੱਸਦੇ ਹੋ ।
ਕੀਹਨੂੰ ਲਾ-ਮਕਾਨੀ ਦੱਸਦੇ ਹੋ।
ਜਿਵੇਂ ਸਿਕੰਦਰ ਤਰਫ ਨੌਸ਼ਾਬਾਂ, ਹੋ ਰਸੂਲ ਲੈ ਆਇਆ ਕਿਤਾਬਾਂ,
ਯੂਸਫ਼ ਹੋ ਕੇ ਅੰਦਰ ਖੁਆਬਾਂ, ਜ਼ੁਲੈਖਾਂ ਦਾ ਦਿਲ ਖੱਸਦੇ ਹੋ।
ਕੀਹਨੂੰ ਲਾ-ਮਕਾਨੀ ਦੱਸਦੇ ਹੋ।
ਕਿਤੇ ਰੂਮੀ ਹੋ ਕਿਤੇ ਜ਼ੰਗੀ ਹੋ, ਕਿਤੇ ਟੋਪੀ ਪੋਸ਼ ਫ਼ਰੰਗੀ ਹੋ,
ਕਿਤੇ ਮੈ-ਖ਼ਾਨੇ ਵਿਚ ਭੰਗੀ ਹੋ, ਕਿਤੇ ਮਿਹਰ ਮਹਿਰੀ ਬਣ ਵਸਦੇ ਹੋ।
ਕੀਹਨੂੰ ਲਾ-ਮਕਾਨੀ ਦੱਸਦੇ ਹੋ।
ਬੁੱਲ੍ਹਾ ਸ਼ਹੁ ਇਨਾਇਤ ਆਰਫ਼ ਹੈ, ਉਹ ਦਿਲ ਮੇਰੇ ਦਾ ਵਾਰਸ ਹੈ,
ਮੈਂ ਲੋਹਾ ਤੇ ਉਹ ਪਾਰਸ ਹੈ, ਤੁਸੀਂ ਓਸੇ ਦੇ ਸੰਗ ਖੱਸਦੇ ਹੋ।
ਕੀਹਨੂੰ ਲਾ-ਮਕਾਨੀ ਦੱਸਦੇ ਹੋ।
ਤੁਸੀਂ ਹਰ ਰੰਗ ਦੇ ਵਿਚ ਵੱਸਦੇ ਹੋ।
71. ਕੀ ਜਾਣਾਂ ਮੈਂ ਕੋਈ
ਕੀ ਜਾਣਾਂ ਮੈਂ ਕੋਈ,
ਵੇ ਅੜਿਆ,
ਕੀ ਜਾਣਾਂ ਮੈਂ ਕੋਈ।
ਜੋ ਕੋਈ ਅੰਦਰ ਬੋਲੇ ਚਾਲੇ ਜ਼ਾਤ ਅਸਾਡੀ ਹੋਈ,
ਜਿਸ ਦੇ ਨਾਲ ਮੈਂ ਨੇਹੁੰ ਲਗਾਇਆ ਉਹੋ ਜਿਹੀ ਹੋਈ।
ਕੀ ਜਾਣਾਂ ਮੈਂ ਕੋਈ।
ਚਿੱਟੀ ਚਾਦਰ ਲਾਹ ਸੁੱਟ ਕੁੜੀਏ ਪਹਿਨ ਫਕੀਰਾਂ ਦੀ ਲੋਈ,
ਚਿੱਟੀ ਚਾਦਰ ਨੂੰ ਦਾਗ਼ ਲੱਗੇਗਾ ਲੋਈ ਨੂੰ ਦਾਗ਼ ਨਾ ਕੋਈ।
ਕੀ ਜਾਣਾਂ ਮੈਂ ਕੋਈ।
ਅਲਫ਼ ਪਛਾਤਾ ਬੇ ਪਛਾਤੀ ਤੇ ਤਲਾਵਤ ਹੋਈ,
ਸੀਨ ਪਛਾਤਾ ਸ਼ੀਨ ਪਛਾਤਾ ਸਾਦਕ ਸਾਬਰ ਹੋਈ।
ਕੀ ਜਾਣਾਂ ਮੈਂ ਕੋਈ।
ਕੂ ਕੂ ਕਰਦੀ ਕੁਮਰੀ ਆਹੀ ਗਲ ਵਿਚ ਤੌਕ ਪਿਉਈ,
ਬਸ ਨਾ ਕਰਦੀ ਕੂ ਕੂ ਕੋਲੋਂ ਕੂ ਕੂ ਅੰਦਰ ਮੋਈ।
ਕੀ ਜਾਣਾਂ ਮੈਂ ਕੋਈ।
ਜੋ ਕੁਝ ਕਰਸੀ ਅੱਲ੍ਹਾ ਭਾਣਾ ਕਿਆ ਕੁਝ ਕਰਸੀ ਕੋਈ,
ਜੋ ਕੁਝ ਲੇਖ ਮੱਥੇ ਦਾ ਲਿਖਿਆ ਮੈਂ ਉਸ ਤੇ ਸ਼ਾਕਰ ਹੋਈ।
ਕੀ ਜਾਣਾਂ ਮੈਂ ਕੋਈ।
ਆਸ਼ਕ ਬਕਰੀ ਮਾਸ਼ੂਕ ਕਸਾਈ ਮੈਂ ਮੈਂ ਕਰਦੀ ਕੋਹੀ,
ਜਿਉਂ ਜਿਉਂ ਮੈਂ ਮੈਂ ਬਹੁਤਾ ਕਰਦੀ ਤਿਉਂ ਤਿਉਂ ਮੋਈ ਮੋਈ।
ਕੀ ਜਾਣਾਂ ਮੈਂ ਕੋਈ।
ਬੁੱਲ੍ਹਾ ਸ਼ਹੁ ਇਨਾਇਤ ਕਰ ਕੇ ਸ਼ੌਕ ਸ਼ਰਾਬ ਦਿਤੋਈ,
ਭਲਾ ਹੋਇਆ ਅਸੀਂ ਦੂਰੋਂ ਛੁੱਟੇ ਨੇੜੇ ਆਨ ਲੱਧੋਈ।
ਕੀ ਜਾਣਾਂ ਮੈਂ ਕੋਈ,
ਵੇ ਅੜਿਆ,
ਕੀ ਜਾਣਾਂ ਮੈਂ ਕੋਈ।
72. ਕੀ ਕਰਦਾ ਬੇਪਰਵਾਹੀ ਜੇ
ਕੀ ਕਰਦਾ ਬੇਪਰਵਾਹੀ ਜੇ।
ਕੀ ਕਰਦਾ ਬੇਪਰਵਾਹੀ ਜੇ।
ਕੁੰਨ ਕਿਹਾ ਫ਼ਯੀਕੂਨ ਕਹਾਇਆ, ਬਾਤਨ ਜ਼ਾਹਰ ਦੇ ਵਲ ਆਇਆ,
ਬੇਚੂਨੀ ਦਾ ਚੂਨ ਬਣਾਇਆ, ਬਿਖੜੀ ਖੇਡ ਮਚਾਈ ਜੇ।
ਕੀ ਕਰਦਾ ਬੇਪਰਵਾਹੀ ਜੇ।
ਸਿਰ ਮਖ਼ਫ਼ੀ ਦਾ ਜਿਸ ਦੰਮ ਬੋਲਾ, ਘੁੰਘਟ ਅਪਨੇ ਮੂੰਹ ਸੇ ਖੋਲਾ,
ਹੁਣ ਕਿਉਂ ਕਰਦਾ ਸਾਥੋਂ ਓਹਲਾ, ਸਭ ਵਿਚ ਹਕੀਕਤ ਆਈ ਜੇ।
ਕੀ ਕਰਦਾ ਬੇਪਰਵਾਹੀ ਜੇ।
ਕਰਮੰਨਾ ਬਨੀ ਆਦਮ ਕਿਹਾ, ਕੋਈ ਨਾ ਕੀਤਾ ਤੇਰੇ ਜਿਹਾ,
ਸ਼ਾਨ ਬਜ਼ੁਰਗੀ ਦੇ ਸੰਗ ਇਹਾ, ਡਫੜੀ ਖੂਬ ਵਜਾਈ ਜੇ।
ਕੀ ਕਰਦਾ ਬੇਪਰਵਾਹੀ ਜੇ।
ਆਪੇ ਬੇਪਰਵਾਹੀਆਂ ਕਰਦੇ, ਆਪਣੇ ਆਪ ਸੇ ਆਪੇ ਡਰਦੇ,
ਰਿਹਾ ਸਮਾਂ ਵਿਚ ਹਰ ਹਰ ਘਰ ਦੇ, ਭੁੱਲੀ ਫਿਰੇ ਲੋਕਾਈ ਜੇ।
ਕੀ ਕਰਦਾ ਬੇਪਰਵਾਹੀ ਜੇ।
ਚੇਟਕ ਲਾ ਦੀਵਾਨਾ ਹੋਇਆ, ਲੈਲਾ ਬਣ ਕੇ ਮਜਨੂੰ ਮੋਇਆ,
ਆਪੇ ਰੋਇਆ ਆਪੇ ਧੋਇਆ, ਕਹੀ ਕੀਤੀ ਆਸ਼ਨਾਈ ਜੇ।
ਕੀ ਕਰਦਾ ਬੇਪਰਵਾਹੀ ਜੇ।
ਆਪੇ ਹੈਂ ਤੂੰ ਸਾਜਨ ਸਈਆਂ, ਅਕਲ ਦਲੀਲਾਂ ਸਭ ਉਠ ਗਈਆਂ,
ਬੁੱਲ੍ਹਾ ਸ਼ਾਹ ਨੇ ਖੁਸ਼ੀਆਂ ਲਈਆਂ, ਹੁਣ ਕਰਦਾ ਕਿਉਂ ਜੁਦਾਈ ਜੇ।
ਕੀ ਕਰਦਾ ਬੇਪਰਵਾਹੀ ਜੇ।
73. ਕੀ ਕਰਦਾ ਨੀ ਕੀ ਕਰਦਾ ਨੀ
ਕੀ ਕਰਦਾ ਨੀ ਕੀ ਕਰਦਾ ਨੀ,
ਕੋਈ ਪੁੱਛੋ ਖਾਂ ਦਿਲਬਰ ਕੀ ਕਰਦਾ।
ਇਕਸੇ ਘਰ ਵਿਚ ਵੱਸਦਿਆ ਰੱਸਦਿਆਂ, ਨਹੀਂ ਹੁੰਦਾ ਵਿਚ ਪਰਦਾ।
ਕੋਈ ਪੁੱਛੋ ਖਾਂ ਦਿਲਬਰ ਕੀ ਕਰਦਾ।
ਵਿਚ ਮਸੀਤ ਨਿਮਾਜ਼ ਗੁਜ਼ਾਰੇ, ਬੁੱਤਖ਼ਾਨੇ ਜਾ ਵੜਦਾ।
ਕੋਈ ਪੁੱਛੋ ਖਾਂ ਦਿਲਬਰ ਕੀ ਕਰਦਾ।
ਆਪ ਇੱਕੋ ਕਈ ਲੱਖ ਘਰਾਂ ਦੇ, ਮਾਲਕ ਸਭ ਘਰ ਘਰ ਦਾ।
ਕੋਈ ਪੁੱਛੋ ਖਾਂ ਦਿਲਬਰ ਕੀ ਕਰਦਾ।
ਜਿਤ ਵੱਲ ਵੇਖਾਂ ਉੱਤ ਵੱਲ ਓਹੋ, ਹਰ ਦੀ ਸੰਗਤ ਕਰਦਾ।
ਕੋਈ ਪੁੱਛੋ ਖਾਂ ਦਿਲਬਰ ਕੀ ਕਰਦਾ।
ਮੂਸਾ ਤੇ ਫਰਔਨ ਬਣਾ ਕੇ, ਦੋ ਹੋ ਕੇ ਕਿਉਂ ਲੜਦਾ।
ਕੋਈ ਪੁੱਛੋ ਖਾਂ ਦਿਲਬਰ ਕੀ ਕਰਦਾ।
ਹਾਜ਼ਰ ਨਾਜ਼ਰ ਉਹੋ ਹਰ ਥਾਂ, ਚੂਚਕ ਕਿਸ ਨੂੰ ਖੜਦਾ।
ਕੋਈ ਪੁੱਛੋ ਖਾਂ ਦਿਲਬਰ ਕੀ ਕਰਦਾ।
ਐਸੀ ਨਾਜ਼ੁਕ ਬਾਤ ਕਿਉਂ ਕਹਿੰਦਾ, ਨਾ ਕਹਿ ਸਕਦਾ ਨਾ ਜਰਦਾ।
ਕੋਈ ਪੁੱਛੋ ਖਾਂ ਦਿਲਬਰ ਕੀ ਕਰਦਾ।
ਬੁੱਲ੍ਹਾ ਸ਼ਹੁ ਦਾ ਇਸ਼ਕ ਬਘੇਲਾ, ਰੱਤ ਪੀਂਦਾ ਗੋਸ਼ਤ ਚਰਦਾ।
ਕੀ ਕਰਦਾ ਨੀ ਕੀ ਕਰਦਾ ਨੀ,
ਕੋਈ ਪੁੱਛੋ ਖਾਂ ਦਿਲਬਰ ਕੀ ਕਰਦਾ।
74. ਕਿਉਂ ਇਸ਼ਕ ਅਸਾਂ ਤੇ ਆਇਆ ਏ
ਕਿਉਂ ਇਸ਼ਕ ਅਸਾਂ ਤੇ ਆਇਆ ਏ।
ਤੂੰ ਆਇਆ ਹੈ ਮੈਂ ਪਾਇਆ ਏ।
ਇਬਰਾਹੀਮ ਚਾ ਚਿਖ਼ਾ ਸੁਟਾਇਉ, ਜ਼ਕਰੀਏ ਸਿਰ ਕਲਵੱਤਰ ਧਰਾਇਉ,
ਯੂਸਫ਼ ਹੱਟੋ ਹੱਟ ਵਿਕਾਇਉ, ਕਹੁ ਸਾਨੂੰ ਕੀ ਲਿਆਇਆ ਏ।
ਕਿਉਂ ਇਸ਼ਕ ਅਸਾਂ ਤੇ ਆਇਆ ਏ।
ਸ਼ੇਖ ਸੁਨਆਨੋਂ ਖ਼ੂਕ ਚਰਾਇਉ, ਸ਼ਮਸ ਦੀ ਖੱਲ ਉਲਟ ਲੁਹਾਇਉ,
ਸੂਲੀ ਤੇ ਮਨਸੂਰ ਚੜ੍ਹਾਇਉ, ਕਰ ਹੱਥ ਹੁਣ ਮੈਂ ਵਲ ਧਾਇਆ ਏ।
ਕਿਉਂ ਇਸ਼ਕ ਅਸਾਂ ਤੇ ਆਇਆ ਏ।
ਜਿਸ ਘਰ ਵਿਚ ਤੇਰਾ ਫੇਰ ਹੋਇਆ, ਸੋ ਜਲ ਬਲ ਕੋਇਲਾ ਢੇਰ ਹੋਇਆ,
ਜਦ ਰਾਖ਼ ਉੱਡੀ ਤਦ ਸੇਰ ਹੋਇਆ, ਕਹੁ ਕਿਸ ਗੱਲ ਦਾ ਸਧਰਾਇਆ ਏ।
ਕਿਉਂ ਇਸ਼ਕ ਅਸਾਂ ਤੇ ਆਇਆ ਏ।
ਬੁੱਲ੍ਹਾ ਸ਼ਹੁ ਦੇ ਕਾਰਨ ਕਰੀਏ, ਤਨ ਭੱਠੀ ਮਨ ਅਹਿਰਣ ਕਰੀਏ,
ਪ੍ਰੇਮ ਹਥੌੜਾ ਮਾਰਨ ਕਰੀਏ, ਦਿਲ ਲੋਹਾ ਅੱਗ ਪੰਘਰਾਇਆ ਏ।
ਕਿਉਂ ਇਸ਼ਕ ਅਸਾਂ ਤੇ ਆਇਆ ਏ।
ਤੂੰ ਆਇਆ ਹੈ ਮੈਂ ਪਾਇਆ ਏ।
75. ਕਿਉਂ ਲੜਨਾ ਹੈਂ ਕਿਉਂ ਲੜਨਾ ਹੈਂ ਗ਼ੈਰ ਗੁਨਾਹੀ
ਕਿਉਂ ਲੜਨਾ ਹੈਂ ਕਿਉਂ ਲੜਨਾ ਹੈਂ ਗ਼ੈਰ ਗੁਨਾਹੀ।
ਲਾਤੱਤਹੱਰਕ ਖੁਦ ਲਿਖਿਓ ਈ, ਕਿਸ ਨੂੰ ਦੇਨਾ ਏਂ ਫਾਹੀ।
ਸ਼ਰ੍ਹਾ ਤੇ ਅਹਿਲ ਕੁਰਾਨ ਭੀ ਆਹੇ, ਅਸੀਂ ਅੱਗੇ ਸੱਦੇ ਆਈ।
ਅਲਸਤੁਬਰੱਬੁਕਮ ਵਾਰਦ ਹੋਯਾ, ਕਾਲੂਬਲਾ ਧੁੰਮ ਪਾਈ।
ਕੁਨਫਯੀਕੂਨ ਅਵਾਜ਼ਾ ਹੋਯਾ, ਤਦਾਂ ਅਸਾਂ ਭੀ ਕੋਲੋਂ ਆਹੀ।
ਲੱਜ਼ਤ ਮਾਰ ਦੀਵਾਨੀ ਕੀਤੀ ਨਹੀਂ ਜਾਤੀ ਅਸਲੀ ਆਹੀ।
ਕਿਉਂ ਲੜਨਾ ਹੈਂ ਕਿਉਂ ਲੜਨਾ ਹੈਂ ਗ਼ੈਰ ਗੁਨਾਹੀ।
76. ਕਿਉਂ ਓਹਲੇ ਬਹਿ ਬਹਿ ਝਾਕੀ ਦਾ
ਕਿਉਂ ਓਹਲੇ ਬਹਿ ਬਹਿ ਝਾਕੀ ਦਾ।
ਇਹ ਪਰਦਾ ਕਿਸ ਤੋਂ ਰਾਖੀ ਦਾ।
ਕਾਰਨ ਪੀਤ ਮੀਤ ਬਣ ਆਇਆ, ਮੀਮ ਦਾ ਘੁੰਘਟ ਮੁੱਖ ਪਰ ਪਾਇਆ,
ਅਹਿਦ ਤੇ ਅਹਿਮਦ ਨਾਮ ਧਰਾਇਆ, ਸਿਰ ਛਤਰ ਝੁੱਲੇ ਲੌਲਾਕੀ ਦਾ।
ਕਿਉਂ ਓਹਲੇ ਬਹਿ ਬਹਿ ਝਾਕੀ ਦਾ।
ਤੁਸੀਂ ਆਪੇ ਆਪ ਹੀ ਸਾਰੇ ਹੋ, ਕਿਉਂ ਕਹਿੰਦੇ ਅਸੀਂ ਨਿਆਰੇ ਹੋ,
ਆਏ ਆਪਣੇ ਆਪ ਨੱਜ਼ਾਰੇ ਹੋ, ਵਿਚ ਬਰਜੱਖ ਰਖਿਆ ਖਾਕੀ ਦਾ।
ਕਿਉਂ ਓਹਲੇ ਬਹਿ ਬਹਿ ਝਾਕੀ ਦਾ।
ਤੁਧ ਬਾਝੋਂ ਦੂਸਰਾ ਕਿਹੜਾ ਹੈ, ਕਿਉਂ ਪਾਇਆ ਉਲਟਾ ਝੇੜਾ ਹੈ,
ਇਹ ਡਿਠਾ ਬੜਾ ਅੰਧੇਰਾ ਹੈ, ਹੁਣ ਆਪ ਨੂੰ ਆਪੇ ਆਖੀ ਦਾ।
ਕਿਉਂ ਓਹਲੇ ਬਹਿ ਬਹਿ ਝਾਕੀ ਦਾ।
ਕਿਤੇ ਰੂਮੀ ਹੋ ਕਿਤੇ ਸ਼ਾਮੀ ਹੋ, ਕਿਤੇ ਸਾਹਿਬ ਕਿਤੇ ਗੁਲਾਮੀ ਹੋ,
ਤੁਸੀਂ ਆਪਣੇ ਆਪ ਤਮਾਮੀ ਹੋ, ਕਹੋ ਖੋਟਾ ਖਰਾ ਸੌ ਲਾਖੀ ਦਾ।
ਕਿਉਂ ਓਹਲੇ ਬਹਿ ਬਹਿ ਝਾਕੀ ਦਾ।
ਜਿਸ ਤਨ ਵਿਚ ਇਸ਼ਕ ਦਾ ਜੋਸ਼ ਹੋਇਆ, ਉਹ ਬੇਖ਼ੁਦ ਹੋ ਬੇਹੋਸ਼ ਹੋਇਆ,
ਉਹ ਕਿਉਂ ਕਰ ਰਹੇ ਖਾਮੋਸ਼ ਹੋਇਆ, ਜਿਸ ਪਿਆਲਾ ਪੀਤਾ ਸਾਕੀ ਦਾ।
ਕਿਉਂ ਓਹਲੇ ਬਹਿ ਬਹਿ ਝਾਕੀ ਦਾ।
ਤੁਸੀਂ ਆਪ ਅਸਾਂ ਨੂੰ ਧਾਏ ਜੀ, ਕਦ ਰਹਿੰਦੇ ਛੁਪੇ ਛੁਪਾਏ ਜੀ,
ਤੁਸੀਂ ਸ਼ਾਹ 'ਇਨਾਇਤ' ਬਣ ਆਏ ਜੀ, ਹੁਣ ਲਾ ਲਾ ਨੈਣ ਝਮਾਕੀ ਦਾ।
ਕਿਉਂ ਓਹਲੇ ਬਹਿ ਬਹਿ ਝਾਕੀ ਦਾ।
ਬੱਲ੍ਹਾ ਸ਼ਾਹ ਤਨ ਭਾ ਦੀ ਭੱਠੀ ਕਰ, ਅੱਗ ਬਾਲ ਹੱਡਾਂ ਤਨ ਮਾਟੀ ਕਰ,
ਇਹ ਸ਼ੌਕ ਮੁਹਬਤ ਬਾਟੀ ਕਰ, ਇਹ ਮਧੂਵਾ ਇਸ ਬਿਧ ਚਾਖੀ (ਝਾਕੀ) ਦਾ।
ਕਿਉਂ ਓਹਲੇ ਬਹਿ ਬਹਿ ਝਾਕੀ ਦਾ।
77. ਲਣਤਰਾਨੀ ਦੱਸ ਕੇ ਜਾਨੀ ਹੁਣ ਕਿਉਂ ਮੁੱਖ ਛੁਪਾਇਆ ਈ
ਮੈਂ ਢੋਲਣ ਵਿਚ ਫ਼ਰਕ ਨਾ ਕੋਈ ਏਨੁਮਾ ਫ਼ੁਰਮਾਇਆ ਈ।
ਆਓ ਸਜਣ ਗਲ ਲੱਗ ਸੌਵਾਂ ਮੈਂ ਹੁਣ ਘੁੰਘਟ ਪਾਇਆ ਈ।
ਲਣਤਰਾਨੀ ਦੱਸ ਕੇ ਜਾਨੀ ਹੁਣ ਕਿਉਂ ਮੁੱਖ ਛੁਪਾਇਆ ਈ ?
ਤਨ ਸਾਬਰ ਦੇ ਕੀੜੇ ਪਾਏ ਜੋ ਚੜ੍ਹਿਆ ਸੋ ਪਾਇਆ ਈ।
ਮਨਸੂਰ ਕੋਲੋਂ ਕੁਝ ਜ਼ਾਹਰ ਹੋਇਆ ਸੂਲੀ ਪਕੜ ਚੜ੍ਹਾਇਆ ਈ।
ਲਣਤਰਾਨੀ ਦੱਸ ਕੇ ਜਾਨੀ ਹੁਣ ਕਿਉਂ ਮੁੱਖ ਛੁਪਾਇਆ ਈ ?
ਦੱਸੋ ਨੁਕਤਾ ਜ਼ਾਤ ਇਲਾਹੀ ਸੱਜਦਾ ਕਿਸ ਕਰਾਇਆ ਈ।
ਬੁੱਲ੍ਹਾ ਸ਼ਹੁ ਦਾ ਹੁਕਮ ਨਾ ਮੰਨਿਆ ਸ਼ੈਤਾਨ ਖ਼ਵਾਰ ਕਰਾਇਆ ਈ।
ਲਣਤਰਾਨੀ ਦੱਸ ਕੇ ਜਾਨੀ ਹੁਣ ਕਿਉਂ ਮੁੱਖ ਛੁਪਾਇਆ ਈ ?
78. ਮਾਟੀ ਕੁਦਮ ਕਰੇਂਦੀ ਯਾਰ
ਮਾਟੀ ਜੋੜਾ ਮਾਟੀ ਘੋੜਾ, ਮਾਟੀ ਦਾ ਅਸਵਾਰ,
ਮਾਟੀ ਮਾਟੀ ਨੂੰ ਦੌੜਾਏ, ਮਾਟੀ ਦਾ ਖੜਕਾਰ,
ਮਾਟੀ ਕੁਦਮ ਕਰੇਂਦੀ ਯਾਰ।
ਮਾਟੀ ਮਾਟੀ ਨੂੰ ਮਾਰਨ ਲੱਗੀ, ਮਾਟੀ ਦੇ ਹਥਿਆਰ,
ਜਿਸ ਮਾਟੀ ਪਰ ਬਹੁਤੀ ਮਾਟੀ, ਤਿਸ ਮਾਟੀ ਹੰਕਾਰ,
ਮਾਟੀ ਕੁਦਮ ਕਰੇਂਦੀ ਯਾਰ।
ਮਾਟੀ ਬਾਗ਼ ਬਗੀਚਾ ਮਾਟੀ, ਮਾਟੀ ਦੀ ਗੁਲਜ਼ਾਰ,
ਮਾਟੀ ਮਾਟੀ ਨੂੰ ਵੇਖਣ ਆਈ, ਮਾਟੀ ਦੀ ਏ ਬਹਾਰ।
ਮਾਟੀ ਕੁਦਮ ਕਰੇਂਦੀ ਯਾਰ।
ਹੱਸ ਖੇਡ ਮੁੜ ਮਾਟੀ ਹੋਈ, ਮਾਟੀ ਪਾਓਂ ਪਸਾਰ,
ਬੁਲ੍ਹਾ ਇਹ ਬੁਝਾਰਤ ਬੁੱਝੇਂ, ਲਾਹ ਸਿਰੋਂ ਭੋਏਂ ਮਾਰ(ਭਾਰ),
ਮਾਟੀ ਕੁਦਮ ਕਰੇਂਦੀ ਯਾਰ।
79. ਮਾਹੀ ਵੇ ਤੈਂ ਮਿਲਿਆਂ ਸਭ ਦੁੱਖ ਹੋਵਣ ਦੂਰ
ਲੋਕਾਂ ਦੇ ਭਾਣੇ ਚਾਕ ਚਕੇਟਾ, ਸਾਡਾ ਰੱਬ ਗ਼ਫ਼ੂਰ।
ਮਾਹੀ ਵੇ ਤੈਂ ਮਿਲਿਆਂ ਸਭ ਦੁੱਖ ਹੋਵਣ ਦੂਰ।
ਮਿਲਣ ਦੀ ਖ਼ਾਤਰ ਚਸ਼ਮਾਂ, ਬਹਿੰਦੀਆਂ ਸੀ ਨਿਤ ਝੂਰ।
ਮਾਹੀ ਵੇ ਤੈਂ ਮਿਲਿਆਂ ਸਭ ਦੁੱਖ ਹੋਵਣ ਦੂਰ।
ਉੱਠ ਗਈ ਹਿਜਰ ਜੁਦਾਈ ਜਿਗਰੋਂ, ਜ਼ਾਹਰ ਦਿਸਦਾ ਨੂਰ।
ਮਾਹੀ ਵੇ ਤੈਂ ਮਿਲਿਆਂ ਸਭ ਦੁੱਖ ਹੋਵਣ ਦੂਰ।
ਬੁੱਲ੍ਹਾ ਰਮਜ਼ ਸਮਝ ਦੀ ਪਾਈਆ, ਨਾ ਨੇੜੇ ਨਾ ਦੂਰ।
ਮਾਹੀ ਵੇ ਤੈਂ ਮਿਲਿਆਂ ਸਭ ਦੁੱਖ ਹੋਵਣ ਦੂਰ।
80. ਮੈਂ ਬੇ-ਕੈਦ ਮੈਂ ਬੇ-ਕੈਦ
ਮੈਂ ਬੇ-ਕੈਦ ਮੈਂ ਬੇ-ਕੈਦ।
ਨਾ ਰੋਗੀ ਨਾ ਵੈਦ।
ਨਾ ਮੈਂ ਮੋਮਨ ਨਾ ਮੈਂ ਕਾਫਰ,
ਨਾ ਸਈਯੇਦ ਨਾ ਸੈਦ।
ਚੌਦੀਂ ਤਬਕੀਂ ਸੀਰ ਅਸਾਡਾ,
ਕਿਤੇ ਨਾ ਹੁੰਦਾ ਕੈਦ।
ਖ਼ਰਾਬਾਤ ਮੈਂ ਜਾਲ ਅਸਾਡੀ,
ਨਾ ਸ਼ੋਭਾ ਨਾ ਐਬ।
ਬੁੱਲ੍ਹਾ ਸ਼ਹੁ ਦੀ ਜ਼ਾਤ ਕੀ ਪੁਛਨੈਂ,
ਨਾ ਪੈਦਾ ਨਾ ਪੈਦ।
No comments:
Post a Comment