Tuesday, 7 October 2014

ਅਵਤਾਰ ਸਿੰਘ ਜੀ ਅਜ਼ਾਦ

ਅਵਤਾਰ ਸਿੰਘ ਆਜ਼ਾਦ

ਅਵਤਾਰ ਸਿੰਘ ਅਜ਼ਾਦ (੧੯੦੬-੧੯੭੨) ਪੰਜਾਬੀ ਕਵੀ ਸਨ । ਉਨ੍ਹਾਂ ਦੀਆਂ ਪੰਜਾਬੀ ਕਵਿਤਾਵਾਂ ਦੀਆਂ ਕਿਤਾਬਾਂ ਵਿਚ ਸਵਾਂਤ ਬੂੰਦਾਂ, ਸਾਵਣ ਪੀਂਘਾਂ, ਵਿਸ਼ਵ ਵੇਦਨਾ, ਕਨਸੋਆਂ, ਜੀਵਨ ਜੋਤ ਅਤੇ ਸੋਨ ਸਿਖਰਾਂ ਸ਼ਾਮਿਲ ਹਨ । ਉਨ੍ਹਾਂ ਨੇ ਤਿੰਨ ਮਹਾਂਕਾਵਿ ਮਰਦ ਅਗੰਮੜਾ, ਵਿਸ਼ਵ ਨੂਰ ਅਤੇ ਮਹਾਬਲੀ ਵੀ ਲਿਖੇ । ਉਨ੍ਹਾਂ ਦੇ ਅਨੁਵਾਦ ਹਨ : ਖਯਾਮ ਖੁਮਾਰੀ, ਜ਼ਫਰਨਾਮਾ ਅਤੇ ਮੇਘਦੂਤ ।
ਪੰਜਾਬੀ ਕਵਿਤਾ ਅਵਤਾਰ ਸਿੰਘ ਆਜ਼ਾਦ 
ਵਾਰ ਜੰਗ-ਚਮਕੌਰ ਮਾਰੂ ਸੁਰਾਂ ਉਠਾਈਆਂ, ਵੱਜ ਪਏ ਨਗਾਰੇ ।
ਸਾਮ੍ਹਣੇ ਹੋ ਕੇ ਮੌਤ ਦੇ ਯੋਧੇ ਬੁੱਕਾਰੇ ।
ਖਿੱਦੋ ਵਾਂਗੂੰ ਧੜਾਂ ਤੋਂ ਸਿਰ ਤੇਗ਼ ਉਤਾਰੇ ।
ਢੱਠੇ ਤੇ ਕਈ ਢਹਿ ਰਹੇ ਨੇ, ਬੁਰਜ ਮੁਨਾਰੇ ।
ਲੋਥਾਂ ਲਹੂ ਵਿਚ ਤਰਦੀਆਂ, ਹੋਣੀ ਹੁੰਕਾਰੇ ।
ਕੜਕ ਕਮਾਨਾਂ ਉਠੀਆਂ, ਫਨੀਅਰ ਸ਼ੁੰਕਾਰੇ ।
ਅੰਬਰ ਪਏ ਕੰਬਾਂਵਦੇ, ਜੁਆਨਾਂ ਦੇ ਨਾਅਰੇ ।
ਘਾਇਲ ਖਾਣ ਘੁਮਾਟੀਆਂ, ਐਉਂ ਡਿੱਗਣ ਵਿਚਾਰੇ
ਜਿਵੇਂ ਸ਼ਰਾਬੀ ਮਸਤ ਹੋ ਡਿੱਗ ਹੋਸ਼ ਵਿਸਾਰੇ ॥੧॥
..................... ਬਾਕੀ ਹਿੱਸ਼ਾ ਪੰਜਾਬੀ ਸ਼ਾਇਰਾ ਵਾਲੇ ਭਾਗ ਵਿੱਚ ਜੋੜ ਦਿੱਤਾ ਗਿਆ ਹੈ ਜੀ।
ਅਵਤਾਰ ਸਿੰਘ ਅਜ਼ਾਦ ਹੋਣਾ ਦੀਆ ਸਾਰੀਆ  ਹੀ ਰਚਨਾਵਾ ਪੜ੍ਹਨ ਲਈ ਇੱਥੇ ਕਲਿਕ ਕਰੋ ਜੀ।
ਅਵਤਾਰ ਸਿੰਘ ਅਜ਼ਾਦ ਹੋਣਾ ਦੀਆ ਸਾਰੀਆ ਹੀ ਰਚਨਾਵਾ ਪੰਜਾਬੀ ਸ਼ਇਰਾ ਵਾਲੇ ਭਾਗ ਵਿੱਚ ਉਨ੍ਹਾਂ ਦੇ ਨਾਮ ਦੇ ਨਾਲ ਜੋੜ ਦਿੱਤੀਆ ਗਈਆ ਹਨ ਜੀ।

ਅਸੀ ਚਾਹੁੰਦੇ ਹਾ ਕੀ ਆਪ ਜੀ ਇਹ ਸਾਰੀ ਹੀ ਰਚਨਾਵਾ ਬਹੁਤ ਹੀ ਸੁੱਧ ਰੂਪ ਵਿੱਚ ਪੜੋ ਤਾ ਜੋ ਆਪ ਪੰਜਾਬੀ ਮਾਂ ਬੋਲੀ ਦੇ ਮਹਾਨ ਵਿਰਸ਼ੇ ਨਾਲ ਜੁੜ ਸਕੋ । ਅਗਰ ਸਾਡੇ ਕੋਲੋ ਟਾਈਪ ਕਰਦੇ ਸਮੇ ਕੋਈ ਗਲਤੀ ਹੋ ਗਈ ਹੋਵੇ ਤਾ ਕ੍ਰਿਪਾ ਕਰਕੇ ਸਾਨੂੰ ਜਰੂਰ ਸੂਚਿਤ ਕਰੋ ਤਾ ਜੋ ਅਸੀ ਆਪਣੀ ਗਲਤੀ ਸੁਧਾਰ ਸਕੀਏ ਜੀ।(ਧੰਨਵਾਦ)



No comments:

Post a Comment