Sunday, 12 October 2014

ਸੰਤ ਰਾਮ ਉਦਾਸੀ

ਸੰਤ ਰਾਮ ਉਦਾਸੀ

ਸੰਤ ਰਾਮ ਉਦਾਸੀ ਜੀ ਦਾ ਜਨਮ ਜਨਮ ਪਿੰਡ ਰਾਏਸਰ (ਬਰਨਾਲਾ) ਵਿਖੇ 20 ਅਪ੍ਰੈਲ 1939 ਨੂੰ ਹੋਇਆ | ਉਦਾਸੀ ਜੀ ਪੰਜਾਬੀ ਸਾਹਿਤ ਦੇ ਜੁਝਾਰੂ ਕ੍ਰਾਂਤੀਕਾਰੀ ਕਵੀ ਦੇ ਤੌਰ ਤੇ ਜਾਣੇ ਜਾਂਦੇ ਨੇ | ਆਪ ਜੀ ਦਾ ਕਾਵਿ ਸੰਗ੍ਰਹਿ "ਲਹੂ ਭਿੱਜੇ ਬੋਲ" ਪੰਜਾਬੀ ਸਾਹਿਤ ਵਿਚ ਇਕ ਕ੍ਰਾਂਤੀਕਾਰੀ ਹਸਤਾਖ਼ਰ ਹੈ | ਉਦਾਸੀ ਜੀ ਦੀਆਂ ਰਚਨਾਵਾਂ ਡੂੰਗੀ ਸੋਚ ਤੇ ਚੇਤਨਾ ਜਗਾਉਂਣ ਵਾਲੀਆਂ ਨੇ |
ਹਜ਼ੂਰ ਸਾਹਿਬ ਵਿਖੇ ਹੋਏ ਕਵੀ ਦਰਬਾਰ ਤੋਂ ਵਾਪਿਸ ਆਉਂਦੇ ਹੋਏ 06 ਨਵੰਬਰ 1986 ਨੂੰ ਰਸਤੇ ਵਿਚ ਰੇਲਗੱਡੀ ਵਿਚ ਹੀ ਉਨ੍ਹਾਂ ਆਖ਼ਰੀ ਸਾਹ ਲਿਆ। ਉਨ੍ਹਾਂ ਦੇ ਪਰਿਵਾਰ ਨੂੰ ਇਸ ਬਾਰੇ ਜਾਣਕਾਰੀ 3 ਦਿਨ ਬਾਅਦ ਮਿਲੀ।

ਉਦਾਸੀ ਜੀ ਭਾਵੇਂ ਜਿਸਮਾਨੀ ਤੌਰ ਤੇ ਜੱਗ ਤੋਂ ਰੂਖ਼ਸਤ ਹੋ ਗਏ ਨੇ ਪਰ ਆਪਣੀਆ ਲਿਖ਼ਤਾਂ ਰਾਹੀ ਅੱਜ ਵੀਂ ਜਿੰਦਾ ਨੇ ਔਰ ਚੇਤਨਾ ਪੈਦਾ ਕਰ ਰਹੇ ਨੇ |
ਸੰਤ ਰਾਮ ਉਦਾਸੀ ਜੀ ਦੀਆ ਕਵੀਤਾਵਾ ਜੋੜ ਦਿੱਤੀਆ ਗਈਆ ਹਨ ਜੀ।

ਦਿੱਲੀਏ ਦਿਆਲਾ ਦੇਖ
-
ਦਿੱਲੀਏ ਦਿਆਲਾ ਦੇਖ ਦੇਗ਼ 'ਚ ਉਬਲਦਾ ਨੀ
ਅਜੇ ਤੇਰਾ ਦਿਲ ਨਾ ਠਰੇ।
ਮਤੀਦਾਸ ਤਾਈਂ ਚੀਰ ਆਰੇ ਵਾਂਗ ਜੀਭ ਤੇਰੀ,
ਅਜੇ ਮਨ ਮੱਤੀਆਂ ਕਰੇ।
ਲੋਕਾਂ ਦੀਆਂ ਭੁੱਖਾਂ ਉੱਤੇ ਫਤਿਹ ਸਾਡੀ ਦੇਗ਼ ਦੀ।
ਅਸੀ ਤਾਂ ਆ ਮੌਤ ਦੇ ਚਬੂਤਰੇ 'ਤੇ ਆਣ ਖੜੇ।

ਸੰਤ ਰਾਮ  ਉਦਸੀ ਜੀ ਦੀਆ ਸਾਰੀਆ ਹੀ ਰਚਨਾਵਾ ਉਨ੍ਹਾ ਦੇ ਨਾਮ(ਸੰਤ ਰਾਮ ਉਦਾਸੀ) ਦੇ ਨਾਲ ਪੰਜਾਬੀ ਸ਼ਾਇਰਾ ਵਾਲੇ ਭਾਗ ਵਿੱਚ ਜੋੜ ਦਿੱਤੀਆ ਗਈਆ ਹਨ ਜੀ। ਆਪ ਜੀ ਨੂੰ ਬੇਨਤੀ ਹੈ ਕੀ ਆਪ ਜੀ ਸੰਤ ਰਾਮ ਉਦਾਸੀ ਜੀ ਦੀਆ ਸਾਰੀਆ ਹੀ ਰਚਨਾਵਾ ਪੰਜਾਬੀ ਸ਼ਾਇਰਾ ਵਾਲੇ ਭਾਗ ਵਿੱਚੋ ਪੜ ਸਕਦੇ ਹੋ ਜੀ।
ਰਾਮ ਉਦਾਸੀ ਦੀਆ ਸਾਰੀਆ ਹੀ ਰਚਨਾਵਾ ਪੜਨ ਲਈ ਇੱਥੇ ਕਲਿਕ ਕਰੋ ਜੀ
ਅਸੀ ਆਪ ਜੀ ਵੱਲੋ ਪੂਰਨ ਸਹਿਯੋਗ ਦੀ ਆਸ ਰੱਖਦੇ ਹਾ ਜੀ ।ਅਗਰ ਆਪ ਜੀ ਨੂੰ ਸਾਡੇ ਸੰਬੰਧੀ ਕੋਈ ਵੀ ਕਿਸੇ ਵੀ ਤਰ੍ਹਾ ਦੀ ਸ਼ਿਕਾਇਤ ਹੈ ਤਾ ਆਪ ਜੀ ਸਾਨੂੰ ਸੰਪਰਕ ਕਰ ਸਕਦੇ ਹੋ,ਅਸੀ ਆਪ ਜੀ ਨੂੰ ਯਕੀਨ ਦਵਾਉਦੇ ਹਾ ਕੀ ਆਪ ਜੀ ਦੀਆ ਦੇ ਸਾਰੇ ਹੀ ਸੁਝਾਂਆਵਾ ਤੇ ਤਰੁੰਤ ਅਮਲ ਕੀਤਾ ਜਾਵੇਗਾ ਜੀ।
ਅਗਰ ਅਸੀ ਆਪ ਜੀ ਦੀ ਕੋਈ ਵੀ ਰਚਨਾ ਜਿਸ ਦਾ ਸੰਬੰਧ ਪੰਜਾਬੀ ਮਾਂ ਬੋਲੀ ਦੇ ਨਾਲ ਹੈ ਆਪਣੇ ਇਸ ਕਾਰਜ ਵਿੱਚ ਜੋੜ ਸਕੀਏ ਤਾ ਇਹ ਸਾਡੇ ਲਈ ਬਹੁਤ ਹੀ ਮਾਣ ਦੀ ਗੱਲ ਹੋਵੇਗੀ ਜੀ।ਹੋਰ ਸਾਰੀ ਹੀ ਜਾਣਕਾਰੀ ਲਈ ਆਪ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ (ਧੰਨਵਾਦ ਜੀ)

No comments:

Post a Comment